ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/553

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈ ਰਹੇ ਹੋ ?"

"ਹਾਂ-ਮੈਨੂੰ ਬੜੀ ਦਿਲਚਸਪੀ ਹੈ ਤੇ ਨਾਲੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਇਕ ਇਜੇਹੇ ਦੀ ਮਦਦ ਕਰਾਂ ਜਿਹੜਾ ਕਿ, ਜਿਵੇਂ ਮੈਨੂੰ ਦਸਿਆ ਗਇਆ ਹੈ, ਹੈ ਨਿਰਦੋਸ਼ ਪਰ ਇਥੇ ਡੱਕਿਆ ਗਿਆ ਹੈ ।"

ਅਸਟੰਟ ਨੇ ਆਪਣੇ ਮੋਂਢੇ ਉੱਪਰ ਖਿੱਚ ਕੇ ਮਾਰੇ, "ਹਾਂ ਜੀ ਇੰਝ ਹੋ ਜਾਂਦਾ ਹੈ," ਤਾਂ ਉਸ ਹੌਲੇ ਜੇਹੀ ਕਹਿਆ ਤੇ ਅਦਬ ਨਾਲ ਜ਼ਰਾ ਪਾਸੇ ਸਿਰ ਹੋ ਗਇਆ ਕਿ ਓਹ ਆਣ ਵਾਲਾ ਇੱਜ਼ਤਦਾਰ ਓਸ ਸੜੇ ਬੂ ਦਾਰ ਕੌਰੀਡੋਰ ਵਿੱਚ ਓਸ ਕੋਲੋਂ ਪਹਿਲਾਂ ਵੜੇ, "ਪਰ ਇਹ ਵੀ ਹੁੰਦਾ ਜੇ ਕਿ ਉਹ ਝੂਠ ਬੋਲਦੇ ਹਨ-ਮਿਹਰਬਾਨੀ ਕਰਕੇ ਇਸ ਰਸਤੇ ਆਵੋ ਜੀ ।"

ਕੋਠੜੀਆਂ ਦੇ ਬੂਹੇ ਖੁੱਲ੍ਹੇ ਸਨ ਤੇ ਕਈ ਇਕ ਕੈਦੀ ਕੌਰੀਡੋਰ ਵਿਚ ਖੜੇ ਸਨ | ਅਸਟੰਟ ਨੇ ਜੇਲਰਾਂ ਵਲ ਜ਼ਰਾ ਕੁ ਸਿਰ ਹਿਲਾਇਆ ਜਿਵੇਂ ਉਨ੍ਹਾਂ ਦੇ ਸਲਾਮਾਂ ਦਾ ਜਵਾਬ ਦਿੰਦਾ ਸੀ, ਤੇ ਇਕ ਤਿਰਛੀ ਨਜ਼ਰ ਕੈਦੀਆਂ ਵਲ ਮਾਰੀ, ਜਿਹੜੇ ਕੁਛ ਤਾਂ ਦਬ ਕੇ ਦੀਵਾਰ ਨਾਲ ਲਗ ਕੇ ਆਪਣੀਆਂ ਬਾਹਾਂ ਦੋਹਾਂ ਪਾਸਿਆਂ ਤੇ ਸਿੱਧੀਆਂ ਸੁਟ ਕੇ ਅਟੈਨਸ਼ਨ ਹੋ ਕੇ ਆਪਣੀਆਂ ਅੱਖਾਂ ਨਾਲ ਅਫਸਰ ਨੂੰ ਦੇਖਣ ਲੱਗ ਗਏ ਜਿਸ ਪਾਸੇ ਓਸ ਜਾ ਰਹਿਆ ਸੀ । ਇਕ ਕੌਰੀਡੋਰ ਥੀਂ ਲੰਘ ਕੇ ਅਸਟੰਟ ਓਹਨੂੰ ਖੱਬੇ ਪਾਸੇ ਦੂਜੇ ਕੌਰੀਡੋਰ ਨੂੰ ਲੈ ਗਇਆ । ਇਹ

੫੧੯