ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/548

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈ ਜਿਹੜਾ ਕੋਈ ਕੰਮ ਬਿਨਾਂ ਆਪਣੀ ਰਜ਼ਾਮੰਦੀ ਦੇ ਕਰਕੇ ਹਟਿਆ ਹੋਵੇ, ਤੇ ਕਿਸੀ ਨੇ ਆਕੇ ਦਰਵਾਜ਼ੇ ਵਿਚ ਦੀ ਝਾਕਿਆ । ਇਨਸਪੈਕਟਰ ਇਸ ਚੁਪ ਕਰਕੇ ਕੁਛ ਆਰਾਮ ਵਿੱਚ ਹੋ ਗਇਆ ਤੇ ਮੁਲਾਇਮ ਤਮਾਕੂ ਦੀ ਮੋਟੀ ਸਿਗਰਟ ਜਗਾਈ ਤੇ ਇਕ ਨਿਖਲੀਊਧਵ ਨੂੰ ਵੀ ਦਿਖਾਈ ।

ਨਿਖਲੀਊਧਵ ਨੇ ਨਾ ਕੀਤੀ ।

ਮੈਂ ਮਸਲੋਵਾ ਨੂੰ ਮਿਲਣਾ ਚਾਹੁੰਦਾ ਹਾਂ ।"

ਮਸਲੋਵਾ ! ਅਜ ਮਸਲੋਵਾ ਨੂੰ ਮਿਲਣਾ ਸੁਖਾਲਾ ਨਹੀਂ ਹੋਣ ਲੱਗਾ ।"

"ਓਹ ਕਿਸ ਤਰਾਂ ?"

"ਭਾਈ ! ਸਭ ਆਪ ਦਾ ਹੀ ਕਸੂਰ ਹੈ," ਇਨਸਪੈਕਟਰ ਨੇ ਨਿੱਕੀ ਜੇਹੀ ਮੁਸਕੜੀ ਭਰਕੇ ਕਹਿਆ, "ਸ਼ਾਹਜ਼ਾਦਾ ਸਾਹਿਬ, ਆਪ ਨੂੰ ਓਹਨੂੰ ਰੁਪੈ ਨਹੀਂ ਦੇਣੇ ਚਾਹੀਏ, ਜੇ ਆਪ ਦੀ ਇੱਛਾ ਓਹਨੂੰ ਦੇਣ ਦੀ ਹੋਵੇ, ਓਹ ਰਕਮ ਮੈਨੂੰ ਦੇ ਦਿਆ ਕਰੋ, ਮੈਂ ਓਸ ਲਈ ਰਖੀ ਰਖਿਆ ਕਰਾਂਗਾ । ਮਾਲੂਮ ਹੁੰਦਾ ਹੈ ਕਿ ਆਪ ਨੇ ਕਲ ਉਹਨੂੰ ਕੋਈ ਰੁਪੈ ਦਿਤੇ ਹਨ, ਉਨ੍ਹਾਂ ਨਾਲ ਓਸ ਸ਼ਰਾਬ ਖਰੀਦੀ (ਇਹ ਇਕ ਬੁਰਾਈ ਹੈ ਜਿਹਨੂੰ ਅਸੀ ਜੇਲ ਵਿਚੋਂ ਜੜ੍ਹੋਂ ਨਹੀਂ ਪੁੱਟ ਸੱਕਦੇ) ਤੇ ਅਜ ਓਹ ਕਾਫੀ ਨਸ਼ੇ ਵਿੱਚ ਹੈ ਤੇ ਮਾਰਨ ਨੂੰ ਵੀ ਤਿਆਰ ਹੁੰਦੀ ਹੈ।"

੫੧੪