ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/546

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੧

ਮੈਸਲੈਨੀਕੋਵ ਥੀਂ ਹੋ ਕੇ, ਨਿਖਲੀਊਧਵ ਸਿੱਧਾ ਜੇਲ ਨੂੰ ਗਇਆ, ਤੇ ਇਨਸਪੈਕਟਰ ਦੇ ਮਕਾਨ ਤੇ ਪਹੁੰਚਿਆ ਜਿਸ ਦਾ ਓਹਨੂੰ ਹੁਣ ਪਤਾ ਲਗ ਗਇਆ ਸੀ । ਮੁੜ ਓਹੋ ਹੀ ਘਟੀਆ ਮੇਲ ਦੇ ਪੀਆਨੋ ਵਜਣ ਦੀਆਂ ਅਵਾਜ਼ਾਂ ਆ ਰਹੀਆਂ ਸਨ, ਪਰ ਇਸ ਵੇਰੀ ਓਹ ਮਸਤਾਨਾ ਤ੍ਰਾਨਾ ਨਹੀਂ ਸੀ ਵਜਾਯਾ ਜਾ ਰਹਿਆ———ਹੁਣ ਕਲੀਮੈਂਟੀ ਦੇ ਰਾਗ ਦੀ ਪ੍ਰੈਕਟਿਸ ਸੀ, ਤੇ ਓਸੇ ਜ਼ੋਰ ਸ਼ੋਰ, ਸਫਾਈ ਤੇ ਤੇਜ਼ੀ ਨਾਲ ਹੋ ਰਹੀ ਸੀ । ਇਕ ਅੱਖਾਂ ਉੱਪਰ ਪੱਟੀ ਬੱਧੀ ਨੌਕਰਾਨੀ ਆਈ ਤੇ ਓਸ ਕਹਿਆ ਕਿ ਇਨਸਪੈਕਟਰ ਸਾਹਿਬ ਅੰਦਰ ਹਨ——— ਨਿਖਲੀਊਧਵ ਨੂੰ ਇਕ ਛੋਟੇ ਜੇਹੇ ਗੋਲ ਕਮਰੇ ਵਿਚ ਆਕੇ ਬਹਿ ਜਾਣ ਨੂੰ ਕਹਿਆ, ਇਸ ਕਮਰੇ ਵਿੱਚ ਇਕ ਸੋਫਾ ਪਇਆ ਸੀ ਤੇ ਉਹਦੇ ਸਾਹਮਣੇ ਮੇਜ਼, ਤੇ ਇਸ ਉੱਪਰ ਇਕ ਵੱਡਾ ਲੈਂਪ ਕਰੋਸ਼ੇ ਦੇ ਕੰਮ ਕੀਤੇ ਕਪੜੇ ਉੱਪਰ ਧਰਿਆ ਸੀ, ਤੇ ਉੱਪਰ ਉਹਦੇ ਗੁਲਾਬੀ ਕਾਗਜ਼ ਦਾ ਬਣਾਇਆ ਸ਼ੇਡ ਲੱਗਾ ਸੀ ਜਿਹੜਾ ਇਕ