ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/544

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅੱਛਾ ? ਮੈਨੂੰ ਇਹ ਪਤਾ ਨਹੀਂ, ਨਿਖਲੀਊਧਵ ਨੇ ਕਹਿਆ, "ਮੈਂ ਤਾਂ ਇਕ ਦੋ ਵੇਰੀ ਗਇਆ ਹਾਂ । ਪਰ ਮੇਰੀ ਤਬੀਅਤ ਬੜੀ ਹੀ ਦਬ ਗਈ ਸੀ, ਮੈਂ ਤਾਂ ਉਦਾਸ ਹੋਇਆ ਸਾਂ।"

"ਤੈਨੂੰ ਕਾਉਂਟੈਸ ਪਾਸੈਕ ਨਾਲ ਜਾਨ ਪਛਾਣ ਕਰਨੀ ਚਾਹੀਦੀ ਹੈ," ਮੈਸਲੈਨੀਕੋਵ ਨੇ ਗਲਾਂ ਬਾਤਾਂ ਵਿਚ ਕਛ ਗਰਮ ਹੋਕੇ ਕਹਿਆ । "ਓਸ ਆਪਣੀ ਜ਼ਿੰਦਗੀ ਬਸ ਇਸ ਕੰਮ ਨੂੰ ਅਰਪਨ ਕਰ ਦਿਤੀ ਹੈ, ਓਹ ਬੜਾ ਹੀ ਭਲਾ ਕਰ ਰਹੀ ਹੈ । ਉਹਦੀ ਮਿਹਨਤ ਦਾ ਫਲ ਹੈ——ਤੇ ਸ਼ਾਇਦ ਬਿਨਾਂ ਕਿਸੀ ਕੜੀ ਹਲੀਮੀ ਦੇ ਜੋ ਮੈਂ ਕਹਾਂ, ਕੁਛ ਮੇਰੇ ਕਰਕੇ ਵੀ——ਸਭ ਕੁਛ ਬਦਲ ਚੁੱਕਾ ਹੈ, ਇੰਨੀ ਤਬਦੀਲੀ ਹੋ ਗਈ ਹੈ ਕਿ ਪਹਿਲਾਂ ਦੀਆਂ ਖੌਫਨਾਕ ਗੱਲਾਂ ਹੀ ਨਹੀਂ ਰਹੀਆਂ ਤੇ ਹੁਣ ਜੇਲ ਵਾਲੇ ਕੈਦੀ ਦਰ ਹਕੀਕਤ ਬਿਲਕੁਲ ਖੁਸ਼ੀ ਹਨ । ਅੱਛਾ ਤੁਸੀ ਆਪ ਦੇਖ ਲਵੋਗੇ ਫਨਾਰਿਨ ਨੂੰ, ਮੈਂ ਜ਼ਾਤੀ ਤੌਰ ਤੇ ਤਾਂ ਨਹੀਂ ਜਾਣਦਾ, ਨਾਲੇ ਮੇਰਾ ਸੋਸ਼ਲ ਤੇ ਅਫਸਰੀ ਰੁਤਬਾ ਤੇ ਦਰਜਾ ਐਸਾ ਹੈ ਕਿ ਮੈਂ ਓਸ ਥੀਂ ਪਰੇ ਰਹਿੰਦਾ ਹਾਂ ਪਰ ਨਿਸਚੇ ਜਾਣੋ ਓਹ ਬਹੁਤ ਬੁਰਾ ਆਦਮੀ ਹੈ ਤੇ ਫਿਰ ਓਹ ਅਦਾਲਤ ਵਿੱਚ ਐਸੀਆਂ ਵੈਸੀਆਂ ਗੱਲਾਂ ਕਹਣ ਦੀ ਖੁਲ੍ਹ ਵਰਤ ਲੈਂਦਾ ਹੈ, ਹਾਂ——ਐਸੀਆਂ ਵੈਸੀਆਂ ਗੱਲਾਂ!"

"ਅੱਛਾ ਜੀ——ਮੈਂ ਆਪਦਾ ਦੰਨਵਾਦੀ ਹਾਂ, ਨਿਖਲੀਊਧਵ ਨੇ ਕਹਿਆ, ਓਹ ਕਾਗਜ਼ ਲੈ ਲਇਆ ਤੇ ਬਿਨਾਂ ਹੋਰ ਕੁਝ ਸੁਣਨ ਦੇ ਆਪਣੇ ਪਹਿਲਾਂ ਇਕੱਠੇ——ਰਹੇ ਅਫਸਰ

੫੧੦