ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/543

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਨਾਲੇ ਡਾਕਟਰੀ ਅਸਟੰਟ ਦੁਖੋਵਾ ਨਾਲ ਮੁਲਾਕਾਤ ਕਰ ਕਰ ਸਕੇ," ਤੇ ਇਸ ਹੁਕਮ ਨੂੰ ਉਸਨੇ ਆਪਣੇ ਦਸਤਖਤਾਂ ਦੀ ਲੰਮੀ ਝਰੀਟ ਜੇਹੀ ਖਿੱਚ ਕੇ ਖਤਮ ਕੀਤਾ ।

ਹੁਣ ਤੁਸੀਂ ਦੇਖੋਗੇ ਅਸੀਂ ਓਥੇ ਕਿਸ ਕਿਸਮ ਦਾ ਪ੍ਰਬੰਧ ਕਰ ਰਹੇ ਹਾਂ, ਤੇ ਇੰਤਜ਼ਾਮ ਕਰਨਾ ਕਿੰਨਾ ਮੁਸ਼ਕਲ ਹੈ। ਜੇਲ ਭਰਿਆ ਪਇਆ ਹੈ, ਖਾਸ ਕਰ ਉਨ੍ਹਾਂ ਕੈਦੀਆਂ ਨਾਲ ਜਿਨਾਂ ਨੂੰ ਜਲਾਵਤਨੀ ਦੀ ਸਜ਼ਾ ਮਿਲ ਚੁੱਕੀ ਹੈ, ਪਰ ਮੈਂ ਪੂਰੀ ਚੌਕਸੀ ਕਰਦਾ ਹਾਂ ਤੇ ਆਪਣੇ ਕੰਮ ਨਾਲ ਮੇਰਾ ਬੜਾ ਲਗਾ ਹੈ । ਆਪ ਦੇਖੋਗੇ ਕਿ ਕੈਦੀ ਬੜੇ ਹੀ ਸੁਖੀ ਤੇ ਸ਼ਾਂਤ ਹਨ, ਪਰ ਆਦਮੀ ਨੂੰ ਇਨਾਂ ਨਾਲ ਵਰਤਨ ਦੀ ਪੂਰੀ ਪੂਰੀ ਸਮਝ ਹੋਣੀ ਚਾਹੀਦੀ ਹੈ । ਕੁਛ ਦਿਨ ਹੋਏ ਓਥੇ ਇਕ ਹੰਗਾਮਾ ਹੋ ਗਇਆ ਸੀ——— ਨਾਫਰਮਾਨੀ । ਹੋਰ ਕੋਈ ਮੇਰੀ ਥਾਂ ਤੇ ਹੁੰਦਾ ਤਦ ਓਹ ਗ਼ਦਰ ਹੀ ਬਣਾ ਦਿੰਦਾ, ਤੇ ਕਈਆਂ ਨੂੰ ਦੁਖੀ ਕਰ ਦਿੰਦਾ ਪਰ ਮੇਰੇ ਕਰਕੇ ਸਾਰੀ ਗੱਲ ਸ਼ਾਂਤੀ ਨਾਲ ਬੀਤ ਗਈ । ਇਕ ਪਾਸੇ ਤਾਂ ਸਾਨੂੰ ਹਮਦਰਦੀ ਤੇ ਓਹਨਾਂ ਦੇ ਭਲੇ ਦੀ ਲੋਚਨਾ ਹੋਣੀ ਜ਼ਰੂਰੀ ਹੈ ਤੇ ਦੂਜੇ ਪਾਸੇ ਜ਼ੋਰ ਤੇ ਜ਼ਾਬਤਾ", ਤੇ ਓਸ ਆਪਣੀ ਮੋਟੀ ਚਿਟੀ ਤੇ ਨੀਲਮ ਦੇ ਨਗੀਨੇ ਜੜੀ ਛਾਪ ਵਾਲੀ ਮੁਠ ਘੁੱਟੀ, ਤੇ ਓਹਦੇ ਘੁੱਟਨ ਕਰਕੇ ਉਹਦੀ ਮਾਇਆ ਲਗੀ ਕਮੀਜ਼ ਦੀ ਖੂਬ ਖੜ ਖੜ ਕਰਦੀ ਕਫ ਬਾਹਰ ਨਿਕਲ ਆਈ ਤੇ ਉਸ ਕਫ ਦਾ ਸੋਨੇ ਦਾ ਸਟੱਡ ਦਿਖ ਪਇਆ———"ਹਾਂ ਜੀ ਨਾਲੇ ਹਮਦਰਦੀ———ਨਾਲੇ ਜ਼ੋਰ ਤੇ ਜ਼ਾਬਤਾ ।"

੫੦੯