ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/542

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੁੰਦੀ ਹੈ, ਮੈਨੂੰ ਤੁਸੀ ਜੇ ਪਰਮਿਟ ਦਿਓ ਤੇ ਮੈਂ ਓਹਨੂੰ ਵੀ ਮਿਲ ਲਵਾਂ ।"

ਮੈਸਲੈਨੀਕੋਵ ਆਪਣਾ ਸਿਰ ਇਕ ਪਾਸੇ ਸੁਟ ਕੇ ਕੁਝ ਸੋਚੀਂ ਪੈ ਗਇਆ।

"ਓਹ ਤਾਂ ਮੁਲਕੀ ਕੈਦੀ ਹੈ ।"

"ਹਾਂ———ਮੈਂ ਆਪ ਨੂੰ ਇਹ ਦੱਸ ਹੀ ਦਿੱਤਾ ਸੀ ?"

"ਆਪ ਜਾਣਦੇ ਹੋ ਕਿ ਮੁਲਕੀ ਕੈਦੀਆਂ ਦੇ ਰਿਸ਼ਤੇਦਾਰ ਹੀ ਉਨਹਾਂ ਨਾਲ ਮੁਲਾਕਾਤ ਕਰ ਸਕਦੇ ਹਨ--ਤਾਂ ਭੀ ਮੈਂ ਆਪ ਨੂੰ ਇਕ ਖੁਲਾ ਹੁਕਮ ਲਿਖ ਦਿੰਦਾ ਹਾਂ———ਮੈਨੂੰ ਪਤਾ ਹੈ ਇਹਦਾ ਆਪ ਬੇਜਾ ਇਸਤੇਮਾਲ ਨਹੀਂ ਕਰੋਗੇ । ਆਪ ਦੀ ਰੱਛਾ ਮੰਗਣ ਵਾਲੀ ਦਾ ਕੀ ਨਾਮ ਹੈ ? ਦੁਖੋਵਾ ? ਕੀ ਉਹ ਸੁਹਣੀ ਤੀਮੀ ਹੈ ?"

"ਕੋਝੀ ।"

ਮੈਸਲੈਨੀਕੋਵ ਨੇ ਆਪਣਾ ਸਿਰ ਅਮੰਨਾ ਜੇਹਾ ਕਰਦਿਆਂ ਹਲਾਇਆ । ਮੇਜ਼ ਉੱਪਰ ਗਇਆ ਤੇ ਇਕ ਕਾਗਫ਼ ਫੜਿਆ ਜਿਸ ਦੇ ਸਿਰ ਉਪਰ ਦਫਤਰ ਤੇ ਮਹਿਕਮਾਂ ਆਦਿ ਦੇ ਨਾਂ ਛਾਪੇ ਹੋਏ ਸਨ, ਤੇ ਲਿਖਣ ਲੱਗ ਗਇਆ:———

"ਇਹ ਖਤ ਲਿਆਉਣ———ਵਾਲੇ, ਸ਼ਾਹਜ਼ਾਦਾ ਦਮਿਤ੍ਰੀ ਈਵਾਨਿਚ ਨਿਖਲੀਊਧਵ, ਨੂੰ ਆਗਿਆ ਦਿਤੀ ਜਾਂਦੀ ਹੈ ਕਿ ਓਹ ਜੇਲ ਦੇ ਦਫਤਰ ਵਿੱਚ ਕੈਦਨ ਮਸਲੋਵਾ

੫੦੮