ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/541

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਈ ਸ਼ੁਰੂ ਹੀ ਨਹੀਂ ਹੋਈ———"ਇਹ ਮੈਂ ਨਹੀਂ ਜਾਣਦਾ ਕਿ ਲਿਬਰਲ ਹਾਂ ਕਿ ਨਹੀਂ ਪਰ ਇਹ ਮੈਨੂੰ ਠੀਕ ਪਤਾ ਹੈ ਕਿ ਭਾਵੇਂ ਅਜ ਕਲ ਦੀਆਂ ਜੂਰੀਆਂ ਕਿੰਨੀਆਂ ਹੀ ਭੈੜੀਆਂ ਕਿਉਂ ਨ ਹੋਣ, ਪੁਰਾਣੀ ਕਿਸਮ ਦੀਆਂ ਅਦਾਲਤਾਂ ਥੀਂ ਚੰਗੀਆਂ ਹਨ ।"

"ਤੇ ਆਪਦਾ ਵਕੀਲ ਕੌਣ ਹੈ ?"

"ਮੈਂ ਫਨਾਰਿਨ ਨਾਲ ਗੱਲ ਕੀਤੀ ਹੈ ?"

"ਹਾਏ ਵੇ ! ਓਹ ਫਨਾਰਿਨ !" ਮੈਸਲੈਨੀਕੋਵ ਨੇ ਇਕ ਹਿਕਾਰਤ ਭਰੀ ਆਵਾਜ਼ ਵਿਚ ਆਖਿਆ। ਓਹਨੂੰ ਯਾਦ ਆ ਗਇਆ ਸੀ ਇਕ ਵੇਰ ਪਿਛਲੇ ਸਾਲ ਇਕ ਮੁਕੱਦਮੇਂ ਵਿੱਚ ਫਨਾਰਿਨ ਨੇ ਉਸਨੂੰ ਗਵਾਹ ਬਣਾਕੇ ਜਿੱਰਾ ਕੀਤਾ ਸੀ ਤੇ ਬੜੇ ਹੀ ਮੰਝੇ ਤਰਜ਼ ਨਾਲ ਪੀਹ ਪੀਹ ਕੇ ਅੱਧਾ ਘੰਟਾ ਇਹਦੀ ਖੂਬ ਮਿੱਟੀ ਪਲੀਤ ਕੀਤੀ ਸੀ।

"ਮੈਂ ਆਪ ਨੂੰ ਸਲਾਹ ਦਿਆਂਗਾ, ਕਿ ਓਸ ਨਾਲ ਅੰਕ ਨ ਭੇੜਨਾ ! ਫਨਾਰਿਨ ਇਕ ਬੜਾ ਹੀ ਮਾੜਾ ਆਦਮੀ ਹੈ।"

"ਮੈਂ ਇਕ ਹੋਰ ਅਰਜ਼ ਵੀ ਕਰਨੀ ਹੈ" ਨਿਖਲੀਊਧਵ ਨੇ ਬਿਨਾਂ ਓਸ ਗੱਲ ਦੇ ਉੱਤਰ ਦਿੱਤੇ ਦੇ ਕਹਿਆ———"ਇਕ ਜੁਆਨ ਤੀਮੀਂ ਹੈ, ਜਿਹਨੂੰ ਮੈਂ ਬੜੀ ਮੁਦਤ ਥੀਂ ਜਾਣਦਾ ਹਾਂ———ਪਹਿਲਾਂ ਉਸਤਾਨੀ ਸੀ———ਇਕ ਬੜੀ ਤਰਸ ਕਰਨ ਜੋਗ ਨਿਕੀ ਜੇਹੀ ਚੀਜ਼———ਓਹ ਵੀ ਹੁਣ ਕੈਦ ਹੈ ਤੇ ਮੈਨੂੰ ਮਿਲਨਾ

੫੦੭