ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/538

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਾਂ ਉਹ ਰਜਮਿੰਟਾਂ ਦੇ ਦਿਨਾਂ ਵਿਚ ਸੀ । ਉਸ ਵੇਲੇ ਵੀ ਓਹ ਇਕ ਚੰਗੀ ਬੁਰਸ਼ ਕੀਤੀ ਵਰਦੀ ਨਵੇਂ ਥੀਂ ਨਵੇਂ ਫੈਸ਼ਨ ਦੀ ਪਾਂਦਾ ਸੀ ਜਿਹੜੀ ਉਹਦੀ ਛਾਤੀ ਤੇ ਮੋਢਿਆਂ ਉਪਰ ਤੰਗ ਤਰਾਂ ਢੁਕਵੀਂ ਆਉਂਦੀ ਹੁੰਦੀ ਸੀ । ਹੁਣ ਇਹ ਸਿੱਵਲ ਨੌਕਰੀ ਦੀ ਵਰਦੀ ਜਿਹੜੀ ਉਸ ਨੇ ਪਾਈ ਹੋਈ ਸੀ, ਉਹਦੇ ਚੰਗਾ ਚੋਖਾ ਖਾਣ ਨਾਲ ਖੂਬ ਪਲੇ ਜਿਸਮ ਉਪਰ ਕੱਸ ਕੇ ਆਈ ਹੋਈ ਸੀ ਤੇ ਉਹਦੀ ਛਾਤੀ ਨੂੰ ਚੰਗੀ ਤਰਾਂ ਦਰਸਾ ਰਹੀ ਸੀ, ਤੇ ਇਹ ਵੀ ਸੀ ਨਵੇਂ ਥੀਂ ਨਵੇਂ ਫੈਸ਼ਨ ਦੀ । ਉਮਰਾਂ ਵਿਚ ਫਰਕ ਹੁੰਦਿਆਂ ਵੀ(ਮੈਸਲੈਨੀਕੋਵ੪੦ ਸਾਲ ਦਾ ਸੀ) ਇਹ ਦੋਵੇਂ ਆਪਸ ਵਿਚ ਬੜੀ ਅਪਣੱਤ ਰਖਦੇ ਸਨ, ਤੇ ਉਨ੍ਹਾਂ ਦੀ ਬੇਤਕਲਫੀ ਸੀ।

"ਹੈਲੋ, ਬੁਢਿਆ ! ਕੇਹਾ ਚੰਗਾ ਕੀਤਾ ਈ ਤੂੰ ਆ ਗਇਆ ਹੈਂ ! ਆ, ਚਲ ਮੇਰੀ ਸਵਾਣੀ ਨੂੰ ਮਿਲ । ਬਸ ਜਲਸੇ ਜਾਣ ਥੀਂ ਪਹਿਲਾਂ ਮੇਰੇ ਪਾਸ ਸਿਰਫ ੧੦ ਮਿੰਟ ਹੀ ਹਨ । ਮੇਰਾ ਚੀਫ ਅਜ ਕਲ ਬਾਹਰ ਗਇਆ ਹੋਇਆ ਹੈ ਤੇ ਹੁਣ ਮੈਂ ਹੀ ਹਕੂਮਤ ਸਰਕਾਰੀ ਦਾ ਸਿਰ ਹੋਇਆ ਨਾ," ਉਸ, ਆਪਣੇ ਅੰਦਰ——ਆਈ——ਦਿਲ ਦੀ ਤਸੱਲੀ ਨਾ ਲੁਕਾ ਸਕਦਿਆਂ ਹੋਇਆਂ, ਕਹਿਆ ।

"ਮੈਂ———ਤੇਰੇ ਪਾਸ ਖਾਸ ਕੰਮ ਆਇਆ ਹਾਂ ।"

"ਉਹ ਕੀ ਹੈ ?" ਮੈਸਲੈਨੀਕੋਵ ਨੇ ਬੜੀ ਚਿੰਤਾ ਭਰੀ ਤੇ ਕੁਛ ਕੜੀ ਜੋਹੀ ਸੁਰ ਵਿਚ ਪੁਛਿਆ ਤੇ ਆਪਣੇ ਆਪ ਨੂੰ ਇਕ ਤਰਾਂ ਸਾਵਧਾਨ ਤੇ ਚੌਕੰਨਾ ਕਰ ਲਇਆ ।

"ਜੇਲ ਵਿਚ ਇਕ ਬੰਦਾ ਕੈਦ ਹੈ ਜਿਸ ਵਿਚ ਮੈਂ ਦਿਲ-

੫੦੪