ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/536

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੦

ਦੂਸਰੇ ਦਿਨ ਸਵੇਰੇ ਜਾਗ ਕੇ ਨਿਖਲੀਊਧਵ ਨੂੰ ਪਹਿਲੇ ਦਿਨ ਦਾ ਕੀਤਾ ਸਭ ਕੁਛ ਯਾਦ ਆਇਆ ਤੇ ਉਹ ਯਾਦ ਕਰ ਕੇ ਉਹਨੂੰ ਡਰ ਜੇਹਾ ਲਗਾ, ਪਰ ਇਸ ਡਰ ਦੇ ਹੁੰਦਿਆਂ ਵੀ, ਜੋ ਕੁਛ ਉਸ ਹੁਣ ਸ਼ੁਰੂ ਕਰ ਦਿੱਤਾ ਸੀ ਉਹਨੂੰ ਸਿਰੇ ਪਹੁੰਚਾਣ ਦਾ ਪੱਕਾ ਲਕ ਬੰਨ੍ਹ ਲਇਆ।

ਡਿਯੂਟੀ ਦੀ ਸਮਝ ਦਾ ਅਨੁਭਵੀ ਹੋਣ ਕਰ ਕੇ ਉਹ ਘਰੋਂ ਟੁਰ ਗਇਆ ਤੇ ਮੈਸਲੈਨੀਕੋਵ ਨੂੰ ਮਿਲਣ ਗਇਆ। ਇਕ ਤਾਂ ਮਸਲੋਵਾ ਨੂੰ ਜੇਲ ਵਿਚ ਮਿਲਣ ਦੀ ਇਜਾਜ਼ਤ ਲੈਣੀ ਸੀ ਤੇ ਨਾਲੇ ਮੈਨਸ਼ੋਵਾ ਨੂੰ, ਮਾਂ ਪੁਤ ਨੂੰ, ਜਿਨ੍ਹਾਂ ਦੀ ਬਾਬਤ ਮਸਲੋਵਾ ਨੇ ਉਹਨੂੰ ਕਹਿਆ ਸੀ । ਉਹ ਇਹ ਭੀ ਚਾਹੁੰਦਾ ਸੀ ਕਿ ਦੁਖੋਵਾ ਨੂੰ ਮਿਲਣ ਦੀ ਵੀ ਇਜਾਜ਼ਤ ਲੈ ਲਵੇ, ਸ਼ਾਇਦ ਉਹ ਮਸਲੋਵਾ ਨੂੰ ਕੋਈ ਫਾਇਦਾ ਪਹੁੰਚਾ ਹੀ ਸਕੇ ।


ਨਿਖਲੀਊਧਵ ਚਿਰ ਥੀਂ ਮੈਸਲੈਨੀਕੋਵ ਨੂੰ ਜਾਣਦਾ ਸੀ । ਉਹ ਦੋਵੇਂ ਇਕ ਰਜਮਿੰਟ ਵਿਚ ਇਕੱਠੇ