ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/530

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਇਹ ਆਦਮੀ ਨਾਲੇ ਜੇਲਰ ਸੀ ਤੇ ਨਾਲੇ ਸੂਹੀਆ । ਤਾਂ ਭੀ ਉਹਨੇ ਖਤ ਲੈ ਲਇਆ ਤੇ ਜੇਲ ਥੀਂ ਬਾਹਰ ਆ ਕੇ ਵਾਚਿਆ ।

ਬੜੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਤੇ ਇਉਂ ਸੀ:———"ਇਹ ਸੁਣ ਕੇ ਕਿ ਆਪ ਜੇਲ ਨੂੰ ਵੇਖਣ ਆਉਂਦੇ ਹੋ ਤੇ ਇਕ ਅਪਰਾਧੀ ਵਿਚ ਖਾਸ ਦਿਲਚਸਪੀ ਲੈਂਦੇ ਹੋ । ਆਪ ਨੂੰ ਵੇਖਣ ਦੀ ਚਾਹ ਮੇਰੇ ਵਿੱਚ ਉੱਗੀ ਹੈ । ਇਕ ਪਰਮਿਟ ਲੈ ਕੇ ਜ਼ਰੂਰ ਆ ਕੇ ਮੈਨੂੰ ਮਿਲੋ । ਪਰਮਿਟ ਮਿਲ ਜਾਸੀ ਤੇ ਮੈਂ ਆਪਣੇ ਸਾਥੀਆਂ ਦੇ ਸਾਰੇ ਹਾਲ ਆਪ ਨੂੰ ਦੱਸਾਂਗੀ———ਤੇ ਨਾਲੇ ਬਹੁਤ ਕੁਝ ਗੱਲਾਂ ਉਸ ਬਾਬਤ ਦੱਸਣੀਆਂ ਹਨ ਜਿਸ ਲਈ ਅੱਜ ਕਲ ਆਪ ਇੰਨੇ ਚਿੰਤਾਵਾਨ ਹੋ ਤੇ ਜਿਹਦੇ ਆਪ ਰੱਛਕ ਹੋ———ਆਪ ਦੀ ਸ਼ੁਕਰ ਗੁਜ਼ਾਰ ਵੇਰਾ ਦੁਖੋਵਾ।"

ਨੋਵਗੋਰੋਡ ਗੋਰਮਿੰਟ ਦੇ ਇਕ ਸ਼ਾਹਰਾਹ ਥੀਂ ਦੂਰ ਅੰਦਰ ਮੁਲਕ ਵਿਰ ਵੇਰਾ ਦੁਖੋਵਾ ਇਕ ਸਕੂਲ ਦੀ ਅਧਿਆਪਕਾ ਸੀ । ਉਥੇ ਇਕ ਵਾਰੀ ਨਿਖਲੀਊਧਵ ਤੇ ਉਹਦੇ ਕੁਛ ਦੋਸਤ ਜਦ ਰਿੱਛ ਦਾ ਸ਼ਿਕਾਰ ਖੇਡਣ ਗਏ ਸਨ, ਠਹਿਰੇ ਸਨ । ਉਸ ਵਕਤ ਉਸਨੇ ਨਿਖਲੀਊਧਵ ਥੀਂ ਕੁਛ ਰੁਪਿਆਂ ਦੀ ਮਦਦ ਮੰਗੀ ਸੀ, ਜਿਸ ਨਾਲ ਕਿ ਉਹ ਯੂਨੀਵਰਸਟੀ ਦੀ ਪੜ੍ਹਾਈ ਅੱਗੇ ਕਰ ਸਕੇ। ਨਿਖਲੀਊਧਵ ਨੇ ਉਹਨੂੰ ਰੁਪੈ ਦੇ ਦਿੱਤੇ ਸਨ ਪਰ ਉਹ ਉਸ ਬਾਰੇ ਦੀ ਸਾਰੀ ਗੱਲ

੪੯੬