ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/529

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੇ ਆਪੋ ਵਿਚ ਜ਼ਾਤੀ ਤਅੱਲਕਾਂ ਦਾ ਕੀ ਹਸ਼ਰ ਹੋਵੇਗਾ ।

ਜਿਵੇਂ ਓਹ ਜੇਲ ਥੀਂ ਬਾਹਰ ਜਾ ਹੀ ਰਹਿਆ ਸੀ ਇਕ ਜੋਰ ਜਿਹਦਾ ਮੁਹਾਂਦਰਾ ਕਈ ਇਕ ਸ਼ੱਕ ਪੈਦਾ ਕਰ ਦੇਣ ਵਾਲਾ ਸੀ, ਛਾਤੀ ਉੱਪਰ ਸਲੀਬ ਤੇ ਹੋਰ ਤਗ਼ਮੇ ਲਾਏ ਹੋਏ ਨਿਖਲੀਊਧਵ ਪਾਸ ਇਓਂ ਆਇਆ ਜਿਵੇਂ ਬੜੀ ਹੀ ਗੁੱਝੀ ਗਲ ਕੋਈ ਕਰਨ ਆਉਂਦਾ ਹੈ ਤੇ ਆਕੇ ਓਹਨੂੰ ਇਕ ਖਤ ਦਿਤਾ ਸੂ । "ਜਨਾਬ ! ਆਪ ਲਈ ਇਹ ਖਤ ਹੈ", ਉਸ ਲਫ਼ਾਫ਼ਾ ਉਹਦੇ ਹਥ ਵਿਚ ਦਿੰਦਿਆਂ ਕਹਿਆ ।

"ਕਿਸ ਪਾਸੂੰ ?"

ਜਦ ਪੜ੍ਹੋਗੇ———ਆਪ ਨੂੰ ਪਤਾ ਲਗ ਜਾਏਗਾ———ਇਕ ਮੁਲਕੀ ਕੈਦਨ । ਮੈਂ ਉਸ ਵਾਰਡ ਵਿਚ ਹਾਂ, ਜਿਸ ਵਿਚ ਓਹ ਤ੍ਰੀਮਤ ਬੰਦ ਪਈ ਹੋਈ ਹੈ, ਸੋ ਉਸ ਨੇ ਮੈਨੂੰ ਇਹ ਕੰਮ ਕਰਨ ਲਈ ਕਹਿਆ ਸੀ । ਤੇ ਭਾਵੇਂ ਕਾਇਦਿਆਂ ਦੇ ਬਰਖ਼ਲਾਫ ਹੈ, ਤਾਂ ਵੀ ਇਨਸਾਨੀ ਹਮਦਰਦੀ ਲਈ ਮੈਂ ਇਹ ਖਤ ਆਪ ਤਕ ਲੈ ਹੀ ਆਇਆ ਹਾਂ...................," ਜੇਲਰ ਬਨਾਵਟੀ ਤ੍ਰੀਕੇ ਨਾਲ ਬੋਲਿਆ ।

ਨਿਖਲੀਊਧਵ ਹੈਰਾਨ ਹੋਇਆ ਕਿ ਹੈਂ, ਉਸ ਵਾਰਡ ਦਾ ਜੇਲਰ ਜਿੱਥੇ ਮੁਲਕੀ ਕੈਦੀ ਬੰਦ ਹਨ ਜੇਲ ਦੀਆਂ ਐਨ ਦੀਵਾਰਾਂ ਵਿੱਚ ਹਰ ਇਕ ਦੇ ਸਾਹਮਣੇ ਤੇ ਹਰ ਇਕ ਦੇ ਵਿੰਹਦੇ ਹੋਏ ਖਤ ਲਿਆਂਦਾ ਤੇ ਦਿੰਦਾ ਹੈ ! ਪਰ ਉਸ ਨੂੰ ਪਤਾ ਨਹੀਂ ਸੀ

੪੯੫