ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/526

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੂੰ ਕੁਛ ਜੋਸ਼ ਵਿਚ ਹੈਂ, ਮੈਂ ਫਿਰ ਕਲ ਆਵਾਂਗਾ, ਤੂੰ ਮੁੜ ਸੋਚ ਰਖੀ," ਨਿਖਲੀਊਧਵ ਨੇ ਕਹਿਆ ।

ਉਸਨੇ ਕੋਈ ਉਤਰ ਨ ਦਿਤਾ ਤੇ ਬਿਨਾ ਉਪਰ ਤੱਕੇ ਦੇ ਜੇਲਰ ਦੇ ਪਿਛੇ ਪਿਛੇ ਕਮਰਿਓਂ ਬਾਹਰ ਹੋ ਤੁਰੀ।

"ਅਛਾ ਵੰਡੀਏ ! ਹੁਣ ਤਾਂ ਤੈਨੂੰ ਨਾਯਾਬ ਸਮੇਂ ਮਿਲਿਆ ਕਰਨਗੇ ਨਾਂ," ਕੋਰਾਬਲੈਵਾ ਨੇ ਮਸਲੋਵਾ ਨੂੰ ਕਹਿਆ ਜਦ ਓਹ ਕੈਦ ਕੋਠੜੀ ਵਿਚ ਮੁੜ ਵਾਪਸ ਆਈ, "ਪਤਾ ਲਗਦਾ ਹੈ ਓਹ ਤੇਰੀ ਵਲ ਬੜਾ ਹੀ ਮਿਠਾ ਹੋਇਆ ਹੋਇਆ ਹੈ———ਜਦ ਤਕ ਉਹ ਤੇਰੇ ਪਿੱਛੇ ਹੈ ਖੂਬ ਹਥ ਰੰਗ, ਉਹ ਤੈਨੂੰ ਬਾਹਰ ਕਢਾਣ ਵਿਚ ਮਦਦ ਕਰੇਗਾ, ਇਹ ਅਮੀਰ ਲੋਕੀ ਸਭ ਕੁਛ ਕਰ ਸਕਦੇ ਹਨ ।"

"ਹਾਂ, ਠੀਕ ਹੈ," ਚੌਕੀਦਾਰ ਦੀ ਵਹੁਟੀ ਆਪਣੇ ਮਿਠੇ ਗਾਂਦੇ ਆਵਾਜ਼ ਵਿਚ ਬੋਲੀ, "ਜਦ ਇਕ ਗਰੀਬ ਆਦਮੀ ਵਿਆਹ ਕਰਾਉਣਾ ਚਾਹੁੰਦਾ ਹੈ ਤਦ ਪਿਆਲੇ ਦੇ ਮੂੰਹ ਪਹੁੰਚਣ ਤੱਕ ਵਿਚ ਕਈ ਪਿਆਲੇ ਹੱਥੋਂ ਡਿਗ ਪੈਂਦੇ ਹਨ, ਪਰ ਜੇ ਅਮੀਰ ਕਰਨਾ ਚਾਹੇ, ਤਦ ਬਸ ਉਧਰ ਇਰਾਦਾ ਕੀਤਾ ਤੇ ਉਧਰ ਵਿਆਹ | ਉਹ ਕੁੜੀਏ ! ਸਾਨੂੰ ਇਹੋ ਜੇਹਾ ਇਕ ਆਦਮੀ ਪਤਾ ਹੈ? ਤੈਨੂੰ ਖਬਰ ਹੈ ਉਸ ਕੀ ਕੀਤਾ ਸੀ ?"

"ਅੱਛਾ ਪਰ ਸਾਡੀ ਬਾਬਤ ਵੀ ਤੈਂ ਗਲ ਕੀਤੀ ਸੀ ਕਿ ਨਹੀਂ," ਬੁੱਢੀ ਨੇ ਪੁੱਛਿਆ ।

ਪਰ ਮਸਲੋਵਾ ਨੇ ਆਪਣੀਆਂ ਸਾਥਣਾਂ ਕੈਦਣਾਂ ਨੂੰ

੪੯੨