ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/518

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੰਗ ਹੋ ਨਿਖਲੀਊਧਵ ਨੇ ਓਹਨੂੰ ਦੱਸਿਆ ਕਿ ਉਸ ਕੀ ਤੇ ਕਿੱਥੇ ਲਿਖਣਾ ਹੈ, ਦਸਤਖਤ ਕਿੱਥੇ ਕਰਨੇ ਹਨ । ਜਦ ਉਸ ਕਲਮ ਸਿਆਹੀ ਵਿੱਚ ਡਬੋਈ ਉਸ ਬੜੀ ਡੂੰਘੀ ਆਹ ਲਈ ਤੇ ਇਹਤਿਆਤ ਨਾਲ ਪਹਿਲਾਂ ਸਿਆਹੀ ਛੰਡ ਕੇ ਆਪਣਾ ਨਾਂ ਲਿਖਿਆ ।


"ਮੈਂ ਕੁਛ ਤੈਨੂੰ ਕਹਿਣਾ ਹੈ", ਨਿਖਲੀਊਧਵ ਨੇ ਉਸ ਪਾਸੋਂ ਕਲਮ ਲੈ ਕੇ ਕਹਿਆ ।

"ਅੱਛਾ ਦੱਸੋ," ਓਸ ਕਹਿਆ ਪਰ ਅਚਣਚੇਤ, ਜਿੰਵੇਂ ਕੋਈ ਚੀਜ਼ ਯਾਦ ਆਈ ਯਾ ਨੀਂਦਰ ਆ ਗਈ ਹੁੰਦੀ ਹੈ ਉਹਦਾ ਮੁਹਾਂਦਰਾ ਡੂੰਘਾ ਹੋ ਗਇਆ। ਓਹਨੂੰ ਤੇ ਨਿਖਲੀਊਧਵ ਨੂੰ ਆਪਸ ਵਿੱਚ ਗੱਲਾਂ ਕਰਨ ਲਈ ਛੱਡ ਕੇ ਇਨਸਪੈਕਟਰ ਉੱਠਿਆ ਤੇ ਕਮਰੇ ਵਿੱਚੋਂ ਚਲਾ ਗਇਆ ।

੪੮੪