ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/514

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਿਰਪਾ ਕਰ ਕੇ ਇਧਰ ਆਓ," ਨਿਖਲੀਊਧਵ ਵਲ ਮੁੜੇ ਓਹਨੂੰ ਕਹਿਆ, ਉਹ ਫਿਰ ਇਕ ਸਿੱਧੀਆਂ ਪੌੜੀਆਂ ਦੇ ਰਾਹੀਂ ਉੱਪਰ ਚੜ੍ਹ ਕੇ ਇਕ ਨਿੱਕੀ ਖਿੜਕੀ ਵਾਲੇ ਕਮਰੇ ਵਿਚ ਦਾਖਲ ਹੋਏ । ਇਨਸਪੈਕਟਰ ਬਹਿ ਗਇਆ ।

"ਮੇਰੀਆਂ, ਜਨਾਬ, ਬੜੀਆਂ ਬੋਝਲੀਆਂ ਨੌਕਰੀਆਂ ਹਨ," ਓਸ ਨਿਖਲੀਊਧਵ ਨਾਲ ਇਉਂ ਗੱਲ ਸ਼ੁਰੂ ਕੀਤੀ ਤੇ ਸਿਗਰਟ ਪੀਣ ਨੂੰ ਕਢਿਆ।

"ਸਾਫ਼ ਹੈ ਆਪ ਬੜੇ ਥੱਕ ਗਏ ਹੋ, ਨਿਖਲੀਊਧਵ ਨੇ ਉਤਰ ਦਿਤਾ ।

"ਮੈਂ ਸਾਰੀ ਸਰਵਿਸ ਥੀਂ ਹੀ ਥਕ ਗਇਆ ਹਾਂ । ਡਿਊਟੀਆਂ ਬੜੀਆਂ ਬੋਝਲੀਆਂ, ਭਾਰੀਆਂ ਹਨ । ਆਦਮੀ ਯਤਨ ਕਰਦਾ ਹੀ ਹੈ ਕਿ ਇਨ੍ਹਾਂ ਵਿਚ ਕਰਨੀਆਂ ਪੈਂਦੀਆਂ ਸਖਤੀਆਂ ਕਿਵੇਂ ਘਟ ਹੋਣ ਪਰ ਇਓਂ ਧਿਆਨ ਕਰਦਿਆਂ ਕਰਦਿਆਂ ਉਹ ਸਖਤੀਆਂ ਵਧ ਹੀ ਹੋ ਜਾਂਦੀਆਂ ਹਨ । ਮੇਰਾ ਖਿਆਲ ਹੁਣ ਬੱਸ ਇਹ ਹੈ ਕਿ ਕਿੰਝ ਇਹ ਕੰਮ ਛਡ ਦੇਈਏ———ਫਰਜ਼ ਇੰਨੇ ਬੁਝੀਲੇ ਬੁਝੀਲੇ......।"

ਨਿਖਲੀਊਧਵ ਨੂੰ ਕੁਛ ਪਤਾ ਨਾ ਲਗਾ ਕਿ ਜੇਲਰ ਦੇ ਕੰਮ ਵਿਚ ਕੋਈ ਖਾਸ ਮੁਸ਼ਕਲਾਂ ਕੀ ਸਨ ਪਰ ਉਸ ਵੇਖਿਆ ਕਿ ਜੇਲਰ ਅਜ ਖਾਸ ਕਰਕੇ ਇਕ ਨਾਉਮੇਦੀ

੪੮੦