ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/513

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰਜੰਟ ਮੇਜਰ ਨੇ ਨਿਖਲੀਊਧਵ ਦੇ ਮੌਜੂਦ ਹੋਣ ਨੂੰ ਅੱਖ ਦੇ ਫੇਰ ਨਾਲ ਦੱਸਿਆ ਤੇ ਇਸ ਕਰਕੇ ਪੈਤਰੋਵ ਭਰਵੱਟੇ ਉਤਾਂਹਾਂ ਖਿੱਚ ਕੇ ਪਿਛਲੇ ਪਾਸੇ ਦੇ ਦਰਵਾਜ਼ੇ ਰਾਹੀਂ ਬਾਹਰ ਚਲਾ ਗਿਆ ।

"ਕੌਣ ਯਾਦ ਰੱਖੇਗਾ ? ਸਾਰੇ ਕਿਉਂ ਇਓਂ ਭੌਂਤਲੇ ਹੋਏ ਫਿਰਦੇ ਹਨ———ਸਾਰਜੰਟ ਮੇਜਰ ਨੇ ਉਹਨੂੰ ਕਿਉਂ ਇਸ਼ਾਰਾ ਜੇਹਾ ਕੀਤਾ ?" ਨਿਖਲੀਊਧਵ ਵਿਚਾਰਾਂ ਵਿਚ ਪੈ ਗਇਆ ।

ਸਾਰਜੰਟ ਮੇਜਰ ਨਿਖਲੀਊਧਵ ਵਲ ਮੁਖਾਤਿਬ ਹੋ ਕੇ ਕਹਿਣ ਲੱਗਾ———"ਆਪ ਓਹਨੂੰ ਇਥੇ ਨਹੀਂ ਮਿਲ ਸੱਕਦੇ, ਜਰਾ ਪਾਰ ਦਫਤਰ ਵਿਚ ਜਾਣ ਦੀ ਤਕਲੀਫ ਉਠਾਓ।"

ਨਿਖਲੀਊਧਵ ਇਹ ਕਹਿਆ ਮੰਨਣ ਹੀ ਲੱਗਾ ਸੀ ਕਿ ਪਿੱਛੇ ਦੇ ਦਰਵਾਜ਼ੇ ਥੀਂ ਇਨਸਪੈਕਟਰ ਆਪ ਬਾਹਰ ਆ ਗਇਆ, ਓਹ ਆਪਣੇ ਮਾਤਹਿਤਾਂ ਥੀਂ ਵਧ ਭੌਂਤਲਿਆ ਹੋਇਆ ਸੀ, ਤੇ ਲਗਾਤਾਰ ਠੰਡੇ ਸਾਹ ਭਰ ਰਹਿਆ ਸੀ । ਜਦ ਨਿਖਲੀਊਧਵ ਨੂੰ ਵੇਖਿਆ ਤਦ ਹੀ ਜੇਲਰ ਵਲ ਮੁਖਾਤਿਬ ਹੋਇਆ,...........“ਫੈਦੋਤੋਵ ! ਮਸਲੋਵਾ ਕੋਠੜੀ ਨੰ: ੫, ਤੀਮੀਆਂ ਦਾ ਵਾਰਡ, ਦਫ਼ਤਰ ਵਿਚ ਲਿਆਈ ਜਾਵੇ ।"

੪੭੯