ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/511

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੭

ਨਿਖਲੀਊਧਵ ਵੱਡੇ ਕਮਰੇ ਵਿੱਚ ਚੋਖੇ ਚਿਰ ਥੀਂ ਉਡੀਕ ਕਰ ਰਹਿਆ ਸੀ । ਜਦ ਉਹ ਜੇਲ ਪਹੁਚਾ ਸੀ, ਉਸ ਦਾਖਲ ਹੋਣ ਵਾਲੇ ਦਰਵਾਜ਼ੇ ਦੀ ਟੱਲੀ ਵਜਾਈ ਤੇ ਪਰੋਕਿਊਰਰ ਦਾ ਪਰਮਿਟ ਜੇਲਰ ਨੂੰ ਜਿਹੜਾ ਉਸ ਵੇਲੇ ਡਿਊਟੀ ਉੱਪਰ ਉਹਨੂੰ ਖੜਾ ਮਿਲਿਆ ਸੀ ਫੜਾ ਦਿਤਾ ।


"ਆਪ ਕਿਹਨੂੰ ਮਿਲਨਾ ਚਾਹੁੰਦੇ ਹੋ ?"

"ਕੈਦਨ ਮਸਲੋਵਾ ਨੂੰ।"

"ਆਪ ਹੁਣੇ ਨਹੀਂ ਮਿਲ ਸਕਦੇ, ਇਨਸਪੈਕਟਰ ਕੰਮ ਵਿਚ ਰੁਝਾ ਹੋਇਆ ਹੈ ।"

ਕੀ ਉਹ ਦਫਤਰ ਵਿਚ ਬੈਠਾ ਹੈ ?" ਨਿਖਲੀਊਧਵ ਨੇ ਪੁਛਿਆ ।

"ਨਹੀਂ, ਇੱਥੇ ਅੰਦਰ ਮੁਲਾਕਾਤੀ ਕਮਰੇ ਵਿਚ ਹੀ ਹੈ," ਜੇਲਰ ਨੇ ਕਹਿਆ, ਜਿਹੜਾ ਜਰਾ ਇਹ ਕਹਿੰਦਿਆਂ ਭੌਂਤਲ ਜੇਹਾ ਗਿਆ ਸੀ ।

"ਕਿਉਂ ਕੀ ਅੱਜ ਮੁਲਾਕਾਤੀ ਦਿਨ ਹੈ ?"
"ਨਹੀਂ ਖਾਸ ਕੰਮ ਹੈ ।"