ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/508

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਓਹ ਓਹਨੂੰ ਮਾਰ ਮੁਕਾਣਗੇ, ਜਰੂਰ ਮਾਰ ਹੀ ਸੁੱਟਣਗੇ, ਉਸ ਵਲ ਜੇਲਰ ਪਾਗਲ ਹੋਏ ਹਨ, ਉਹ ਇਨ੍ਹਾਂ ਨੂੰ ਸਾਹ ਜੂ ਨਹੀਂ ਲੈਣ ਦਿੰਦਾ ਤੇ ਕਦੀ ਓਨ੍ਹਾਂ ਦੀਆਂ ਗੱਲਾਂ ਨਹੀਂ ਮੰਨਦਾ ।"

ਉਪਰਲੀ ਮੰਜ਼ਲ ਵਿੱਚ ਮੁੜ ਚੁਪ ਚਾਪ ਹੋ ਗਈ ਤੇ ਚੌਕੀਦਾਰ ਦੀ ਵਹੁਟੀ ਨੇ ਆਪਣੀ ਕਹਾਣੀ ਮੁਕਾਈ ਕਿ ਕਿਸ ਤਰਾਂ ਜਦ ਉਹ ਖਲਵਾੜ ਗਈ ਸੀ ਤਦ ਉਹ ਭੈਭੀਤ ਹੋ ਗਈ ਸੀ ਜਦ ਉਸਨੇ ਉਨਾਂ ਨੂੰ ਵਿਚਾਰੇ ਕਿਸਾਨ ਨੂੰ ਬੈਂਤ ਮਾਰਦੇ ਤੱਕਿਆ ਸੀ, ਤੇ ਓਹਨੂੰ ਵੇਖ ਕੇ ਆ ਗਈ ਸੀ । ਹੋਰੋਸ਼ਾਵਕਾ ਨੇ ਦਸਿਆ ਕਿ ਕਿੰਝ ਸ਼ੇਸਲੋਵ ਨੂੰ ਬੈਂਤ ਪਏ ਸਨ ਤੇ ਓਸ ਸੀ ਵੀ ਨਹੀਂ ਕੀਤੀ ਸੀ। ਤਦ ਥੀਓਡੋਸੀਆ ਨੇ ਚਾਹ ਦੇ ਬਰਤਨ ਪਰੇ ਰੱਖ ਦਿੱਤੇ ਤੇ ਕੋਰਾਬਲੈਵਾ ਤੇ ਚੌਕੀਦਾਰ ਦੀ ਵਹੁਟੀ ਨੇ ਆਪਣੇ ਸੀਣ ਤਰੁਪਣ ਦਾ ਕੰਮ ਲੈ ਲਇਆ । ਮਸਲੋਵਾ ਆਪਣੇ ਬਿਸਤਰੇ ਉੱਪਰ ਦੋਵੇਂ ਬਾਹਾਂ ਆਪਣੇ ਗੋਡਿਆਂ ਦੇ ਦਵਾਲੇ ਬੰਮ ਕੇ ਨਿੰਮੋਝੂਣ ਤੇ ਫਿਕੀ ਜੇਹੀ ਹੋਕੇ ਬਹਿ ਗਈ । ਓਹ ਲੇਟਨਾ ਚਾਹੁੰਦੀ ਸੀ ਤੇ ਸੈਣ ਦੀ ਕੋਸ਼ਸ਼ ਕਰਨ ਵਾਲੀ ਹੀ ਸੀ ਕਿ ਵਾਰਡ੍ਰੈਸ ਨੇ ਓਹਨੂੰ ਬਾਹਰ ਬੁਲਾਇਆ ਕਿ ਦਫਤਰ ਵਿੱਚ ਓਹਨੂੰ ਮਿਲਣ ਵਾਲਾ ਕੋਈ ਆਇਆ ਹੈ ।

"ਹੁਣ———ਯਾਦ ਰੱਖੀਂ, ਸਾਡੀ ਬਾਬਤ ਕਹਿਣਾ ਭੂਲ ਨ

੪੭੪