ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/507

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈ ਸੀ, ਤੇ ਓਸੇ ਉੱਪਰ ਚਾਹ ਦਾ ਬਰਤਨ ਵੀ ਪਇਆ ਹੋਇਆ ਸੀ, ਨੇ ਆਖਿਆ ।

"ਹੁਣ ਜੇ ਤੂੰ ਓਹਨੂੰ ਕਹੇਂ" ਚੌਕੀਦਾਰ ਦੀ ਵਹੁਟੀ ਬੋਲੀ, (ਓਸ ਥੀਂ ਉਹਦੀ ਮੁਰਾਦ ਨਿਖਲੀਊਧਵ ਤੋਂ ਸੀ )

"ਮੈਂ ਓਹਨੂੰ ਕਹਾਂਗੀ ਓਹ ਮੇਰੇ ਲਈ ਜੋ ਮੈਂ ਕਹਾਂ ਕਰਸੀ," ਮਸਲੋਵਾ ਆਪਣਾ ਸਿਰ ਜਰਾ ਹਿਲਾ ਕੇ ਤੇ ਮੁਸਕਰਾ ਕੇ ਬੋਲੀ———

"ਹਾਂ ਪਰ ਆਵਸੀ ਕਦ ? ਤੇ ਓਹ ਤਾਂ ਓਹਨਾਂ ਨੂੰ ਮਾਰਨ ਲਈ ਲੈ ਵੀ ਗਏ ਹਨ" ਥੀਓਡੋਸੀਆ ਬੋਲੀ, "ਇਹ ਬੜਾ ਖਤਰਨਾਕ ਕੰਮ ਹੈ," ਓਸ ਨੇ ਆਹ ਭਰ ਕੇ ਕਹਿਆ "ਮੈਂ ਇਕ ਵੇਰੀ ਤੱਕਿਆ ਸੀ ਉਨ੍ਹਾਂ ਨੇ ਕਿਸ ਤਰਾਂ ਇਕ ਗਰਾਂ ਵਿੱਚ ਬੈਂਤ ਮਾਰੇ ਸਨ, ਮੈਨੂੰ ਸਹੁਰੇ ਨੇ ਗਰਾਂ ਦੇ ਇਕ ਵੱਡੇ ਪਾਸ ਭੇਜਿਆ ਸੀ, ਤਦ ਮੈਂ ਗਈ ਤੇ ਓਥੇ ... ... ... ... ... ... .. .. .. ... ... ... ... ... ..." ਚੌਕੀਦਾਰ ਦੀ ਵਹੁਟੀ ਨੇ ਆਪਣੀ ਲੰਮੀ ਰਾਮ ਕਹਾਣੀ ਅਰੰਭ ਜਿੱਦੀ ਗੱਲ ਵਿੱਚੇ ਹੀ ਉਨ੍ਹਾਂ ਦੇ ਉੱਪਰ ਕੌਰੀਡੋਰ ਵਿੱਚ ਚਲਦਿਆਂ ਕਦਮਾਂ ਦੀ ਤ੍ਰਪ ਤ੍ਰਪ, ਖਾੜ ਖਾੜ ਦੀਆਂ ਆਵਾਜ਼ਾਂ ਨਾਲ ਟੁੱਕੀ ਗਈ ਸੀ ।

ਤੀਮੀਆਂ ਚੁਪ ਹੋ ਗਈਆਂ ਤੇ ਸੁਣਨ ਲੱਗ ਪਈਆਂ ਸਨ ।

"ਓਹ ! ਓਹ ਆਏ, ਓਹਨੂੰ ਲਈ ਆਉਂਦੇ ਹਨ ਇਹ ਸ਼ੈਤਾਨ, ਹੋਰੋਸ਼ਾਵਕਾ ਬੋਲੀ ।

੪੭੩