ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/506

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਬੈਂਤ ਤੀਮੀਆਂ ਦੇ ਮੁਲਾਕਾਤੀ ਕਮਰੈ ਵਿੱਚ ਮਾਰੇ ਜਾਣੇ ਸਨ । ਸ਼ਾਮ ਵੇਲੇ ਹੀ ਇਸ ਗੱਲ ਦੀ ਸਾਰੇ ਜੇਲ ਨੂੰ ਖਬਰ ਸੀ ਤੇ ਇਸ ਬਾਬਤ ਬੜੇ ਜੋਸ਼ ਨਾਲ ਕੋਠੜੀਆਂ ਵਿੱਚ ਦੰਦ ਕਥਾਵਾਂ ਟੁਰੀਆਂ ਹੋਈਆਂ ਸਨ ।

ਕੋਰਾਬਲੈਵਾ, ਹੋਰੋਸ਼ਾਵਕਾ, ਥੀਓਡੋਸੀਆ ਤੇ ਮਸਲੋਵਾ ਆਪਣੀ ਨੁਕਰ ਵਿੱਚ ਬੈਠੀਆਂ ਚਾਹ ਪੀ ਰਹੀਆਂ ਸਨ । ਸਾਰੀਆਂ ਦੇ ਮੂੰਹ ਤੇ ਹੋਏ ਹੋਏ ਸਨ ਤੇ ਵੋਧਕਾ ਪੀਣੇ ਕਰ ਕੇ ਜਿਹੜੇ ਝੂਟੇ ਆਏ ਹੋਏ ਸਨ ਨੇ, ਉਨ੍ਹਾਂ ਕਰਕੇ ਓਹ ਜ਼ਰਾ ਤੇਜ਼ੀ ਵਿੱਚ ਸਨ ਕਿਉਂਕਿ ਮਸਲੋਵਾ ਜਿਹਨੂੰ ਹੁਣ ਸ਼ਰਾਬ ਮਿਲ ਜਾਂਦੀ ਸੀ, ਸਭ ਨੂੰ ਖੁਲੇ ਦਿਲ ਪਿਆਂਦੀ ਸੀ, ।

"ਓਹ ਕਿਸੀ ਕਿਸਮ ਦੀ ਬਗ਼ਾਵਤ ਨਹੀਂ ਸੀ ਕਰ ਰਹਿਆ," ਵੈਸੀਲੈਵ ਦੀ ਗੱਲ ਛੇੜਦਿਆਂ ਤੇ ਨਾਲੇ ਮਿਸਰੀ ਦੇ ਇਕ ਟੁਕੜੇ ਨੂੰ ਆਪਣੇ ਪੱਕੇ ਦੰਦਾਂ ਨਾਲ ਨਿਕੇ ਨਿਕੇ ਟੁਕੜੇ ਕਰਦਿਆਂ ਕੋਰਾਬਲੈਵਾ, ਨੇ ਕਹਿਆ, "ਓਸ ਤਾਂ ਆਪਣੇ ਸਾਥੀ ਦਾ ਪਖ ਕੀਤਾ ਜਿਸਨੂੰ ਓਹਨਾਂ ਮਾਰਿਆ ਸੀ ਕਿਉਂਕਿ ਕੈਦੀਆਂ ਨੂੰ ਮਾਰਨਾ ਕਨੂੰਨ ਦੇ ਬਰਖਲਾਫ ਹੈ।"

"ਤੇ ਓਹ ਤਾਂ ਬੜਾ ਚੰਗਾ ਆਦਮੀ ਹੈ, ਮੈਂ ਸਭ ਨੂੰ ਕਹਿੰਦਿਆਂ ਸੁਣਿਆ ਹੈ," ਥੀਓਡੋਸੀਆ, ਜਿਹੜੀ ਨੰਗੇ ਸਿਰ ਆਪਣੀਆਂ ਨਵੀਆਂ ਜ਼ੁਲਫਾਂ ਸਿਰ ਉੱਪਰ ਕੀਤੀਆਂ ਹੋਈਆਂ, ਇੱਕ ਲੱਕੜ ਦੀ ਗੇਲੀ ਉੱਪਰ ਓਸ ਤਖਤੇ ਦੇ ਬਿਸਤਰੇ ਦੇ ਸਾਹਮਣੇ ਬੈਠੀ

੪੭੨