ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/505

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਜਿਨ੍ਹਾਂ ਵਿੱਚ ਡੱਕ ਕੇ ਬਾਹਰੋਂ ਜੰਦਰਾ ਮਾਰ ਦਿੰਦੇ ਸਨ । ਉਨ੍ਹਾਂ ਅੰਦਰ ਨ ਬਿਸਤਰੇ, ਨ ਕੁਰਸੀਆਂ, ਨ ਮੇਜ਼, ਕੁਛ ਵੀ ਨਹੀਂ ਸੀ ਰੱਖਿਆ ਹੁੰਦਾ ਤਾਕਿ ਕੈਦੀ ਮਜਬੂਰਨ ਭੁੰਜੇ ਪੈਣ ਤੇ ਫਰਸ਼ ਗੰਦਾ ਹੁੰਦਾ ਸੀ । ਬੇਸ਼ੁਮਾਰ ਸਨ ਚੂਹੇ ਜਿਹੜੇ ਕੈਦੀਆਂ ਦੀਆਂ ਰੋਟੀਆਂ ਚੁਰਾ ਕੇ ਲੈ ਜਾਂਦੇ ਸਨ ਤੇ ਜਦ ਓਹ ਸੁੱਤੇ ਯਾ ਆਰਾਮ ਵਿੱਚ ਹਿੱਲਣੋਂ ਜੁਲਣੋਂ ਬੰਦ ਹੋਣ ਤਾਂ ਉਨ੍ਹਾਂ ਨੂੰ ਵੀ ਖੋਹ ਖਾਂਦੇ ਸਨ । ਵੈਸੀਲੈਵ ਨੇ ਇਕੱਲੇ ਕੋਠੜੀ ਵਿੱਚ ਜਾਣਾ ਨ ਮੰਨਿਆ ਕਿਉਂਕਿ ਉਸ ਇਹੋ ਜੇਹਾ ਕਸੂਰ ਕੋਈ ਨਹੀਂ ਸੀ ਕੀਤਾ ਪਰ ਜੇਲਰਾਂ ਨੇ ਜ਼ੋਰ ਵਰਤਿਆ।

ਫਿਰ ਇਸ ਕਰਕੇ ਓਹ ਇਨਾਂ ਨਾਲ ਮੁੜ ਕਸ਼ ਕਸ਼ ਕਰਨ ਲੱਗ ਪਇਆ ਸੀ, ਤੇ ਨਾਲ ਦੋ ਹੋਰ ਕੈਦੀ ਉਹਦੀ ਮਦਦ ਨੂੰ ਆ ਗਏ ਸਨ, ਕਿ ਉਹ ਵੈਸੀਲੈਵ ਨੂੰ ਜਬਰਦਸਤੀ ਜੇਲਰਾਂ ਥੀਂ ਛੁੜਾ ਲੈਣ । ਸਾਰੇ ਜੇਲਰ ਇਕੱਠੇ ਹੋ ਗਏ, ਉਨਾਂ ਵਿੱਚ ਇਕ ਸੀ ਜਿਸਦਾ ਨਾਂ ਪੈਤਰੋਵ ਸੀ । ਇਹ ਆਪਣੇ ਬਾਹੂ ਬਲ ਲਈ ਮਸ਼ਹੂਰ ਜੇਲਰ ਸੀ । ਇਨ੍ਹਾਂ ਨੇ ਮਿਲ ਕੇ ਕੈਦੀਆਂ ਨੂੰ ਢਾਹ ਲਇਆ, ਤੇ ਇਕੱਲ ਕੋਠੜੀਆਂ ਵਿੱਚ ਘੁਸ਼ੇੜ ਦਿੱਤਾ । ਗਵਰਨਰ ਨੂੰ ਤੁਰਤ ਖਬਰ ਕੀਤੀ ਗਈ ਕਿ ਜੇਲ ਵਿੱਚ ਗਦਰ ਹੋ ਗਇਆ ਹੈ, ਤੇ ਓਸ ਹੁਕਮ ਘੱਲ ਦਿੱਤਾ ਕਿ ਦੋਹਾਂ ਕੈਦੀਆਂ ਨੂੰ ਜਿਨਾਂ ਕਸੂਰ ਕੀਤਾ ਹੈ ਬੈਂਤ ਮਾਰੇ ਜਾਣ । ਵੈਸੀਲੈਵ ਨੂੰ ਤੇ ਓਸ ਆਵਾਰਾਗਰਦ ਨੀਪੋਮਨਿਯਾਸ਼ਚੀ ਨੂੰ ਬਰਚ ਦੇ ਦਰਖਤ ਦੀ ਸ਼ਾਖ ਨਾਲ ੩੦, ੩੦ ਬੈਂਤ ਮਾਰੇ ਜਾਣ,

੪੭੧