ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/504

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਲ ਦੇ ਅਫਸਰਾਂ ਨਾਲ ਖਾਸ ਤਕੜਾਈ ਨਾਲ ਨਜਿੱਠਦਾ ਸੀ । ਉਹ ਸਭ ਕਾਇਦੇ ਕਾਨੂੰਨ ਜਾਣਦਾ ਸੀ ਤੇ ਇਸ ਗੱਲ ਉੱਪਰ ਜਿੱਦ ਕਰਦਾ ਸੀ ਕਿ ਉਨ੍ਹਾਂ ਅਨੁਸਾਰ ਸਭ ਜੇਲ ਦੇ ਕੰਮ ਹੋਣ, ਅਰ ਇਸੇ ਲਈ ਅਫਸਰ ਲੋਕ ਓਹਨੂੰ ਪਸੰਦ ਨਹੀਂ ਸਨ ਕਰਦੇ।

ਤਿੰਨ ਹਫਤੇ ਹੋਏ ਸਨ ਕਿ ਇਕ ਜੇਲਰ ਨੇ ਇਕ ਚੂਹੜੇ ਕੈਦੀ ਨੂੰ ਇਸ ਲਈ ਮਾਰਿਆ ਸੀ ਕਿ ਓਹਨੇ ਸ਼ੋਰਬਾ ਓਹਦੀ ਨਵੀਂ ਬਰਦੀ ਉੱਤੇ ਡੋਲ ਦਿੱਤਾ ਸੀ । ਵੈਸੀਲੈਵ ਨੇ ਚੂਹੜੇ ਦਾ ਸਾਥ ਦਿੱਤਾ ਸੀ ਇਸ ਕਰਕੇ ਕਿ ਕਿਸੀ ਕੈਦੀ ਨੂੰ ਮਾਰਨਾ ਕਾਨੂੰਨ ਦੇ ਵਿਰੁੱਧ ਕੰਮ ਸੀ ।

"ਮੈਂ ਤੈਨੂੰ ਕਾਨੂੰਨ ਸਿਖਾਵਾਂਗਾ," ਤੇ ਜੇਲਰ ਨੇ ਕਹਿਆ ਸੀ ਤੇ ਬੜੇ ਗੁੱਸੇ ਨਾਲ ਵੈਸੀਲੈਵ ਨੂੰ ਗਾਲਾਂ ਕੱਢੀਆਂ ਸਨ । ਵੈਸੀਲੈਵ ਨੇ ਵੀ ਉਸੀ ਤਰਾਂ ਦਾ ਕਰਾਰਾ ਜਵਾਬ ਸੁਣਾਇਆ ਸੀ । ਜੇਲਰ ਓਹਨੂੰ ਮਾਰਨ ਲੱਗ ਪਇਆ ਸੀ ਪਰ ਇਸਨੇ ਉਹਦੇ ਹੱਥ ਅੱਗੋਂ ਫੜ ਲਏ ਸਨ ਤੇ ਦੋ ਤਿੰਨ ਮਿੰਟ ਤਕ ਤਕੜੀ ਤਰਾਂ ਫੜੀ ਰੱਖੇ ਸਨ । ਤੇ ਫਿਰ ਇਸ ਨੇ ਉਹਦੇ ਹੱਥ ਖੂਬ ਮਰੋੜ ਕੇ ਦਰਵਾਜਿਓਂ ਬਾਹਰ ਧਿੱਕਾ ਦੇ ਦਿੱਤਾ ਸੀ, ਜੇਲਰ ਨੇ ਇਨਸਪੈਕਟਰ ਅੱਗੇ ਸ਼ਿਕਾਇਤ ਕੀਤੀ ਸੀ, ਜਿਸ ਹੁਕਮ ਦਿੱਤਾ ਸੀਕਿ ਵੈਸੀਲੈਵ ਨੂੰ ਇਕੱਲ ਕੋਠੜੀ ਵਿੱਚ ਕੈਦ ਕਰ ਦਿੱਤਾ ਜਾਵੇ।

ਇਕੱਲ ਕੋਠੜੀਆਂ ਇਕ ਹਨੇਰੇ ਕਮਰਿਆਂ ਦੀ ਕਿਤਾਬ

੪੭੦