ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/500

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਂਗ ਖੁਸ਼ੀ ਖੁਸ਼ੀ ਕਮਰੇ ਵਿੱਚ ਆਈ, ਉਹਦੇ ਮਗਰ ਹੀ ਇਕ ਲੰਮਾ, ਹਸੂ ਹਸੂ ਕਰਦਾ ਮਰਦ ਆਇਆ । ਇਸ ਮਰਦ ਦੇ ਮੂੰਹ ਦਾ ਰੰਗ ਸਾਵਾ ਜੇਹਾ ਸੀ, ਰੇਸ਼ਮ ਦੀਆਂ ਕਫਾਂ ਕਾਰਾਂ ਵਾਲਾ ਕੋਟ ਸੀ ਤੇ ਇਕ ਚਿੱਟੀ ਟਾਈ ਪਾਈ ਹੋਈ ਸੀ । ਇਹ ਕੋਈ ਪੁਸਤਕਾਂ ਲਿਖੂ ਮਰਦ ਸੀ । ਓਸ ਨਾਲ ਨਿਖਲੀਊਧਵ ਦੀ ਬਸ ਸ਼ਕਲ ਸ਼ਨਾਸੀ ਸੀ ।

"ਐਨਾਤੋਲ," ਓਸ ਤੀਮੀ ਨੇ ਇਕ ਨਾਲ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਕਹਿਆ, "ਆਪ ਨੂੰ ਮੇਰੇ ਪਾਸ ਜਰੂਰ ਆਣਾ ਚਾਹੀਏ, ਜਰੂਰ ਆਵਣਾ । ਇਹ ਹੈ ਸਾਈਮਨ ਈਵਾਨਿਚ ਜਿਹੜਾ ਸਾਨੂੰ ਆਪਣੀ ਕਵਿਤਾ ਪੜ੍ਹ ਕੇ ਸੁਣਾਣ ਦਾ ਵਾਹਿਦਾ ਕਰਦਾ ਹੈ ਤੇ ਆਪ ਨੇ ਜਰੂਰ ਬਰ ਜਰੂਰ ਕਤਈ ਆਵਣਾ ਤੇ ਅਸੀ ਗਾਰਸ਼ੀਨ ਬਾਬਤ ਗੱਲਾਂ ਕਰਾਂਗੇ ।"

ਨਿਖਲੀਊਧਵ ਨੇ ਨੋਟਿਸ ਕੀਤਾ ਕਿ ਓਸਨੇ ਆਪਣੇ ਖਾਵੰਦ ਦੇ ਕੰਨ ਵਿੱਚ ਵੀ ਕੁਛ ਕਹਿਆ ਤੇ ਇਹ ਖਿਆਲ ਕਰਕੇ ਕਿ ਕੋਈ ਗੱਲ ਓਹਦੀ ਬਾਬਤ ਹੀ ਕੀਤੀ ਹੋਣੀ ਹੈ ਉਸ ਨੇ ਜਾਣਾ ਚਾਹਿਆ, ਪਰ ਉਸ ਨੇ ਨਿਖਲੀਊਧਵ ਨੂੰ ਫੜ ਲਿਆ ਤੇ ਕਹਿਆ, "ਮੈਂ ਮਾਫੀ ਮੰਗਦੀ ਹਾਂ ਸ਼ਾਹਜ਼ਾਦਾ ਸਾਹਿਬ ਜੀ । ਮੈਂ ਆਪ ਨੂੰ ਜਾਣਈ ਹਾਂ ਇਸ ਲਈ ਆਪੇ ਵਿੱਚ ਦੀ ਮੁਲਾਕਤ ਕਰਾਈ ਦੀ ਕੋਈ ਲੋੜ ਨਹੀਂ ਤੇ ਆਪਦੀ ਮਿੰਨਤ ਕਰਦੀ ਹਾਂ ਕਿ ਆਪ ਠਹਿਰੋ ਤੇ ਸਾਡੇ ਸਾਹਿਤਕ

੪੬੬