ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/490

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਕਹਿਆ ਜਿਉਂ ਹੀ ਉਸਨੇ ਨਿਖਲੀਊਧਵ ਨੂੰ ਦੇਖਿਆ । ਸੌਦਾਗਰ ਨੂੰ ਸਿਰ ਨਿਵਾ ਕੇ, ਵਿਦਾਇਗੀ ਦਿੱਤੀ, ਤੇ ਨਿਖਲੀਊਧਵ ਨੂੰ ਆਪਣੇ ਗੱਲ ਬਾਤ ਕਰਨ ਵਾਲੇ ਕਮਰੇ ਵਿੱਚ ਲੈ ਗਇਆ । ਇਹ ਕਮਰਾ ਵੀ ਬੜੀ ਹੀ ਕੜੀ ਤੇ ਸਹੀ ਤਰਜ਼ ਨਾਲ ਸਜਾਇਆ ਹੋਇਆ ਸੀ ।

"ਕੀ ਆਪ ਸਿਗਰਿਟ ਨਹੀਂ ਪੀਓਗੇ ?" ਵਕੀਲ ਨੇ ਨਿਖਲੀਊਧਵ ਦੇ ਸਾਹਮਣੇ ਬਹਿਕੇ ਤੇ ਆਪਣੀ ਮੁਸਕਰਾਹਟ ਨੂੰ ਮੁਸ਼ਕਲ ਨਾਲ ਰੋਕਨ ਦਾ ਸਾਰਾ ਹੀਲਾ ਕਰਕੇ ਕਹਿਆ, ਸਾਫ ਸੀ ਕਿ ਉਹ ਆਪਣੇ ਹੁਣੇ ਕੀਤੇ ਸੌਦੇ ਦੀ ਖੁਸ਼ੀ ਵਿੱਚ ਗੁਦ ਗੁਦਾ ਰਹਿਆ ਸੀ । ਖੁਸ਼ੀ ਓਹਦੀ ਮਿਟ ਨਹੀਂ ਸੀ ਰਹੀ ।

"ਮਿਹਰਬਾਨੀ, ਮੈਂ ਮਸਲੋਵਾ ਦੇ ਮੁਕੱਦਮੇਂ ਬਾਬਤ ਆਇਆ ਹਾਂ ।"

"ਹਾਂ ਹਾਂ, ਲਓ ਹੁਣੇ ਹੀ———ਪਰ ਉਹ ਇਹ ਮੋਟੇ ਰੁਪੈ ਦੇ ਥੈਲੇ ਜੇਹੇ ਲੋਕੀ ਕੇਹੇ ਬਦਮਾਸ਼ ਹੁੰਦੇ ਹਨ," ਓਸ ਕਹਿਆ। "ਇਹ ਬੰਦਾ ਜਿਹੜਾ ਹੁਣੇ ਇੱਥੇ ਸੀ ਤੁਸਾਂ ਵੇਖਿਆ ਹੈ ਨਾ, ੨੦ ਲੱਖ ਰੂਬਲ ਦਾ ਸਾਈਂ ਜੇ, ਤੇ ਹੈ ਉੱਕਾ ਅਨਪੜ੍ਹ, ਇੰਨਾ ਕਿ "ਹ" ਨੂੰ "ਅ" ਕਰ ਉਚਾਰਦਾ ਜੇ, ਤੇ ਕਿਰਪਣ ਇੰਨਾ ਕਿ ਜੇ ਆਪ ਪਾਸੋਂ ਵੀਹ ਯਾ ਪੰਜਾਹ (੫੦) ਰੂਬਲ ਵੀ ਖਿਸਕਾ ਸਕੇ ਤੇ ਓਹ ਜਰੂਰ ਖਿਸਕਾਏਗਾ ਭਾਵੇਂ ਉਨ੍ਹਾਂ ਦੀਆਂ ਗੰਢਾਂ ਇਹਨੂੰ ਦੰਦਾਂ ਨਾਲ ਨ ਖੋਲ੍ਹਣੀਆਂ ਪੈਣ ।

"ਓਹ "ਹ" ਨੂੰ "ਅ" ਉਚਾਰਦਾ ਹੈ ਤੇ ਤੂੰ "ਪੰਜੇ" ਲਫ਼ਜ਼

੪੫੬