ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਬੁੱਢਾ ਸ਼ੈਤਾਨ"-ਨਾਲੇ ਦੋਹਾਂ ਹੱਥਾਂ ਨਾਲ ਇੰਨੇ ਜੋਰ ਨਾਲ ਧੱਕਾ ਦਿੱਤਾ ਕਿ ਉਹ ਬੁਰੀ ਤਰਾਂ ਡਿੱਗਣ ਥੀਂ ਮਸੀਂ ਹੀ ਬਚਿਆ-ਇਸ ਗੁਸਤਾਖੀ ਲਈ ਉਹ ਉਸ ਘਰੋਂ ਕੱਢੀ ਗਈ। ਹੁਣ ਹੋਰ ਕੋਈ ਨੌਕਰੀ ਕਰਨੀ ਬੇਫਾਇਦਾ ਸੀ, ਉੱਦੋਂ ਬੱਚਾ ਜਣਨ ਦਾ ਵਕਤ ਨੇੜੇ ਆ ਪਹੁਤਾ ਸੀ। ਇਸ ਕਰਕੇ ਉਹ ਇਕ ਨਾਜਾਇਜ਼ ਸ਼ਰਾਬ ਦੀ ਖੁਰਦਾ ਫਿਰੋਸ਼ ਤੀਮੀ ਦੇ ਘਰ, ਜਿਹੜੀ ਦਾਈ ਦਾ ਕੰਮ ਵੀ ਕਰਦੀ ਸੀ, ਚਲੀ ਗਈ। ਬੱਚਾ ਬਿਨਾ ਤਕਲੀਫ ਦੇ ਪੈਦਾ ਹੋਇਆ, ਪਰ ਉਸ, ਦਾਈ ਦਾ ਏਹੋ ਜੇਹਾ ਇਕ ਹੋਰ ਵੀ ਮਰੀਜ਼ ਸ਼ਹਿਰ ਵਿੱਚ ਸੀ। ਜਿਦੇ ਬੱਚੇ ਨੂੰ ਬੁਖਾਰ ਸੀ ਤੇ ਉਸ ਥੀਂ ਜ਼ਹਿਰੀਲੀ ਛੋ ਉਸ ਦਾਈ ਨੇ ਕਾਤੂਸ਼ਾ ਨੂੰ ਵੀ ਲਾ ਦਿੱਤੀ, ਤੇ ਕਾਤੂਸ਼ਾ ਥੀਂ ਉਸ ਬੱਚੇ ਨੂੰ ਵੀ ਲੱਗ ਗਈ। ਨਤੀਜਾ ਇਹ ਹੋਇਆ ਕਿ ਉਹਦਾ ਮਾਸੂਮ ਬੱਚਾ ਬੱਚਿਆਂ ਦੇ ਹਸਪਤਾਲੇ ਘਲਣਾ ਪਿਆ ਤੇ ਉਸ ਬੁੱਢੀ ਜਨਾਨੀ ਨੇ ਕੁਛ ਚਿਰ ਮਗਰੋਂ ਆ ਕੇ ਦੱਸ ਦਿੱਤਾ ਕਿ ਉਹ ਬੱਚਾ ਹਸਪਤਾਲ ਜਾਂਦਿਆਂ ਹੀ ਮਰ ਗਇਆ ਸੀ। ਕਾਤੂਸ਼ਾ ਪਾਸ ਜਦ ਉਹ ਉਸ ਚੋਰੀ ਦੀ ਸ਼ਰਾਬ ਵੇਚੂ ਤੀਮੀ ਦੇ ਘਰ ਗਈ ਸੀ,, ੧੨੭ ਰੂਬਲ ਸਨ। ੨੭ ਤਾਂ ਉਸ ਆਪ ਕਮਾਏ ਸਨ ਤੇ ੧੦੦) ਉਹਦੇ ਨਾਲ ਉਸ ਧ੍ਰੋਹ ਕਮਾਣ ਵਾਲੇ ਨੇ ਉਹਨੂੰ ਦਿੱਤੇ ਸਨ। ਜਦ ਉਹਦੇ ਘਰੋਂ ਨਾ ਧੋ ਕੇ ਉਹ ਬਾਹਰ ਨਿਕਲੀ, ਕਾਤੂਸ਼ਾ ਪਾਸ ਸਿਰਫ ਛੇ ਰੂਬਲ ਸਨ , ਉਹਨੂੰ ਰੁਪੈ ਰੱਖਣ ਦੀ ਜਾਚ ਹੀ ਨਹੀਂ ਸੀ। ਉਹ ਤਾਂ ਯਾ ਆਪਣੇ ਉੱਪਰ ਖਰਚ ਕਰ ਦਿੰਦੀ ਸੀ ਯਾ ਜੋ ਉਸ ਪਾਸੋਂ ਮੰਗੇ ਉਸਨੂੰ ਦੇ ਦਿੰਦੀ ਸੀ। ਉਸ ਦਾਈ ਨੇ ਦੋ ਮਹੀਨੇ ਦੇ ਘਰ ਰੱਖਣ ਤੇ ਦਾਈਆਂ ਵਾਲੀ ਸੇਵਾ ਕਰਨ ਲਈ ੪੦) ਰੂਬਲ ਫੀਸ ਲੀਤੀ, ੨੫) ਬੱਚੇ ਦੇ ਇਲਾਜ ਲਈ

੧੫