ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/489

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਊਧਵ ਨੂੰ ਪਛਾਣ ਕੇ ਛੇਤੀ ਦੇ ਕੇ ਉਸ ਪਾਸ ਆਇਆ ਤੇ ਉਸ ਕਹਿਆ ਕਿ ਉਹਦੇ ਆਵਣ ਦੀ ਖਬਰ ਵਕੀਲ ਸਾਹਿਬ ਨੂੰ ਓਸੇ ਵੇਲੇ ਕਰੇਗਾ । ਹਾਲੇਂ ਅਸਟੰਟ ਹੋਰੀ ਦਰਵਾਜ਼ੇ ਤਕ ਨਹੀਂ ਸਨ ਅੱਪੜੇ ਕਿ ਦਰਵਾਜ਼ਾ ਖੁਲ੍ਹਿਆ, ਤੇ ਵਕੀਲ ਦੇ ਅੰਦਰੋਂ ਉੱਚੀਆਂ ਉੱਚੀਆਂ ਤੇ ਜੋਸ਼ੀਲੀਆਂ ਗੱਲਾਂ ਬਾਤਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ । ਇਕ ਆਵਾਜ਼ ਤਾਂ ਇਕ ਅਧਖੜ ਉਮਰ ਦੇ ਤਕੜੇ ਭਾਰੇ ਮੁਛੀਲੇ ਰੱਤੇ ਮੂੰਹ ਵਾਲੇ ਸੌਦਾਗਰ ਦੀ ਸੀ, ਜਿਸ ਨਵੇਂ ਕੱਪੜੇ ਪਾਏ ਹੋਏ ਸਨ ਤੇ ਦੂਜੀ ਫਨਾਰਿਨ ਦੀ ਆਪਣੀ ਆਵਾਜ਼ ਸੀ । ਦੋਹਾਂ ਦੇ ਮੂੰਹਾਂ ਉੱਪਰ ਓਹੋ ਰੰਗ ਸੀ ਜਿਹੜਾ ਅਮੂਮਨ ਉਨ੍ਹਾਂ ਉੱਪਰ ਨਜ਼ਰ ਆਉਂਦਾ ਹੈ, ਜਿਹੜੇ ਹੁਣੇ ਹੀ ਕੋਈ ਨਫੇ ਵਾਲਾ ਵਿਹਾਰ ਕਰਕੇ ਉੱਠੇ ਹੋਣ, ਤੇ ਵਿਹਾਰ ਬਾਬਤ ਦੋਹਾਂ ਨੂੰ ਇਲਮਹੋਵੇ ਕਿ ਵਿਹਾਰ ਪੂਰੀ ਈਮਾਨਦਾਰੀ ਦਾ ਨਹੀਂ ।


"ਆਪ ਜਾਣਦੇ ਹੀ ਹੋ ਜਨਾਬ ਵਾਲਾ———ਇਹ ਆਪ ਦਾ ਹੀ ਕਸੂਰ ਹੈ," ਫਨਾਰਿਨ ਨੇ ਕਹਿਆ ।

"ਅਸੀਂ ਸਾਰੇ ਸਿੱਧੇ ਸਵਰਗਾਂ ਨੂੰ ਸਿਧਾਰਦੇ ਜੇ ਆਪਣੇ ਕੀਤੇ ਗੁਨਾਹਾਂ ਦੇ ਨ ਮਾਰੇ ਹੁੰਦੇ !"

"ਆਹਾ ! ਆਹਾ ! ਇਹ ਗੱਲ ਅਸੀਂ ਸਾਰੇ ਹੀ ਜਾਣਦੇ ਹਾਂ," ਤੇ ਦੋਵੇਂ ਬਨਾਵਟੀ ਜੇਹਾ ਹਾਸਾ ਹੱਸੇ !

"ਆਹਾ ! ਜਨਾਬ ਸ਼ਾਹਜ਼ਾਦਾ ਨਿਖਲੀਊਧਵ ਸਾਹਿਬ ! ਕਿਰਪਾ ਕਰਕੇ ਅੰਦਰ ਆ ਜਾਓ," ਫਨਾਰਿਨ

੪੫੫