ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/487

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁੱਟ ਪਏ ਸਨ । ਕਈ ਤਰ੍ਹਾਂ ਦੀਆਂ ਓਪਰੀਆਂ ਓਪਰੀਆਂ ਅਜੀਬ ਤਰ੍ਹਾਂ ਦੀਆਂ ਪੋਸਤੀਨਾਂ ਜਿਹੜੀਆਂ ਕਦੀ ਵਰਤਨ ਵਿੱਚ ਨਹੀਂ ਸਨ ਆਈਆਂ, ਤੇ ਕਈ ਕਿਸਮਾਂ ਦੀਆਂ ਵਰਦੀਆਂ ਬਾਹਰ ਕੱਢ ਕੇ ਇਕ ਕਿਤਾਰ ਵਿੱਚ ਲਟਕਾਈਆਂ ਗਈਆਂ ਸਨ । ਫਿਰ ਗਲੀਚੇ ਤੇ ਦਰੀਆਂ ਤੇ ਫਰਸ਼ ਤੇ ਫਰਨੀਚਰ ਸਭ ਕੱਢੇ ਗਏ ਸਨ, ਦਰਵਾਨ ਤੇ ਲੜਕੇ ਨੇ ਆਪਣੀਆਂ ਬਾਹਾਂ ਛੁੰਗ ਲਈਆਂ ਤੇ ਲੱਗੇ ਇਨ੍ਹਾਂ ਚੀਜ਼ਾਂ ਨੂੰ ਝਾੜਨ ਫੂਕਨ । ਝਾੜਨ ਵਾਲੇ ਠੀਕ ਤਾਲ ਤੇ ਛੰਡਦੇ ਸਨ, ਤੇ ਕਮਰੇ ਸਾਰੇ, ਨੈਫ਼ਥੀਲੀਨ ਦੀ ਬੂ ਨਾਲ ਭਰ ਗਏ ਸਨ ।


ਜਦ ਨਿਖਲੀਊਧਵ ਅਹਾਤੇ ਵਿੱਚ ਦੀ ਪਾਰ ਲੰਘਿਆ ਤੇ ਖਿੜਕੀ ਵਿੱਚ ਦੀ ਤੱਕਿਆ ਤੇ ਜੋ ਕੁਛ ਇਓਂ ਪਇਆ ਹੋਇਆ ਸੀ ਉਸ ਉੱਪਰ ਨਿਗਾਹ ਮਾਰੀ, ਤਾਂ ਇਨ੍ਹਾਂ ਚੀਜ਼ਾਂ ਨੂੰ ਵੇਖ ਕੇ ਜਿਨ੍ਹਾਂ ਦਾ ਕੋਈ ਵਰਤਨ ਤੇ ਫਾਇਦਾ ਉੱਕਾ ਨਹੀਂ ਸੀ, ਓਹ ਹੈਰਾਨ ਹੋਇਆ———ਉਨ੍ਹਾਂ ਦਾ ਸਿਰਫ ਇਕ ਫਾਇਦਾ ਸੀ। ਅਗਰੈਫੈਨਾ ਪੈਤਰੋਵਨਾ, ਕੋਰਨੇ, ਦਰਵਾਨ ਤੇ ਬਾਏ ਜੇਹੇ ਨਿਕੰਮੇ ਨੌਕਰਾਂ ਨੂੰ ਇਕ ਵਰਜਸ਼ ਦਾ ਮੌਕਾ ਮਿਲ ਜਾਂਦਾ ਸੀ ।

"ਪਰ ਹਾਲੇ ਆਪਣੀ ਜ਼ਿੰਦਗੀ ਦੀ ਤਰਜ਼ ਨੂੰ ਬਦਲਣਾ ਕਿਸੇ ਮਤਲਬ ਦਾ ਨਹੀਂ," ਉਸ ਸੋਚਿਆ, "ਜਦ ਤਕ ਮਸਲੋਵਾ ਦਾ ਮਾਮਲਾ ਫੈਸਲਾ ਨ ਹੋ ਲਵੇ, ਜੋ ਹੈ ਬੜਾ