ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/486

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੫

ਨਿਖਲੀਊਧਵ ਦੀ ਨੀਤ ਸੀ ਕਿ ਓਹ ਆਪਣੀ ਸਾਰੀ ਬਾਹਰਲੀ ਜ਼ਿੰਦਗੀ ਦਾ ਤਰੀਕਾ ਹੁਣ ਬਦਲ ਸੁੱਟੇ, ਨੌਕਰ ਨੂੰ ਛੁੱਟੀ ਦੇ ਦੇਵੇ, ਆਪਣਾ ਵੱਡਾ ਘਰ ਕਰਾਏ ਤੇ ਚਾਹੜ ਦੇਵੇ———ਤੇ ਆਪ ਕਿਸੀ ਮਕਾਨ ਵਿੱਚ ਹੋਰਨਾਂ ਨਾਲ ਮਿਲ ਕੇ ਰਹਿ ਕੇ ਦਿਨ ਕੱਟੀ ਕਰ ਲਵੇ, ਉਸੀ ਤਰਾਂ ਜਿਵੇਂ ਇਕੱਠੇ ਮਿਲ ਕੇ ਪੜ੍ਹਨ ਵਾਲੇ ਲੜਕੇ ਰਹਿ ਲੈਂਦੇ ਹਨ । ਪਰ ਅਗਰੇਫੈਨਾ ਪੈਤਰੋਵਨਾ ਨੇ ਦੱਸਿਆ ਕਿ ਸਰਦੀਆਂ ਥੀਂ ਪਹਿਲਾਂ ਇੰਝ ਕਰਨਾ ਬੇਸੂਦ ਹੋਵੇਗਾ । ਸ਼ਹਿਰ ਦਾ ਘਰ ਗਰਮੀਆਂ ਲਈ ਕੋਈ ਕਰਾਏ ਤੇ ਨਹੀਂ ਲਵੇਗਾ ਤੇ ਨਾਲੇ ਕਿਸੀ ਨਾ ਕਿਸੀ ਤਰਾਂ ਓਹਨੂੰ ਆਪਣੇ ਰਹਿਣ, ਤੇ ਇਹ ਸਭ ਚੀਜ਼ਾਂ ਸਮਾਨ ਰੱਖਣ ਦਾ ਵੀ ਤਾਂ ਕੋਈ ਨ ਕੋਈ ਪ੍ਰਬੰਧ ਕਰਨਾ ਹੀ ਪਵੇਗਾ, ਤੇ ਇਸ ਕਰਕੇ ਆਪਣੀ ਜ਼ਿੰਦਗੀ ਦੇ ਰਹਿਣ ਦੇ ਤ੍ਰੀਕਿਆਂ ਵਿੱਚ ਤਬਦੀਲੀ ਤੇ ਉਹਦੇ ਇਰਾਦੇ ਕਿਸੇ ਸਿਰੇ ਨਾ ਚੜ੍ਹ ਸੱਕੇ । ਨ ਸਿਰਫ ਪਹਿਲਾਂ ਵਾਂਗ ਸਭ ਕੁਛ ਚਲੀ ਗਇਆ, ਬਲਕਿ ਘਰ ਇਕ ਤਰਾਂ ਦੀ ਨਵੀਂ ਹਿਲ ਚਲ ਨਾਲ ਉਲਟਾ ਭਰ ਗਇਆ । ਊਨੀ ਤੇ ਪੋਸਤੀਨ ਤੇ ਪੋਸਤੀਨਾਂ ਦੀ ਕਿਸਮ ਦੇ ਕੁਲ ਕੱਪੜੇ ਬਾਹਰ ਕੱਢੇ ਗਏ ਤੇ ਉਨ੍ਹਾਂ ਨੂੰ ਧੁਪ ਲਵਾਈ ਜਾ ਰਹੀ ਸੀ । ਨਾਲ ਉਨ੍ਹਾਂ ਨੂੰ ਛੰਡਣ ਫੂਕਣ ਦਾ ਕੰਮ ਅਰੰਭ ਹੋ ਗਇਆ ਸੀ। ਦਰਵਾਨ, ਲੜਕਾ, ਰਸੋਈਆ ਤੇ ਕੋਰਨੇ ਆਪ ਸਭ ਇਸ ਕੰਮ ਵਿੱਚ