ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/485

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਹੋਰ ਸਾਰੇ ਆਏ ਮੁਲਾਕਾਤੀਆਂ ਨਾਲ ਬਾਹਰ ਵਲ ਜਾਂਦੇ ਮਨ ਵਿੱਚ ਸੋਚਿਆ । "ਮੈਂ ਇਹ ਕਿਹਾ ਹੀ ਨਾਂਹ ਕਿ ਮੈਂ ਉਹਨੂੰ ਵਿਆਹੁਣਾ ਲੋਚਦਾ ਹਾਂ । ਮੈਂ ਅੱਜ ਇਓਂ ਕਿਹਾ ਨਹੀਂ, ਪਰ ਮੈਂ ਕਹਾਂਗਾ ਜਰੂਰ," ਉਸ ਸੋਚਿਆ ।

ਓਹੋ ਦੋਵੇਂ ਜੇਲਰ ਓਵੇਂ ਹੀ ਦਰਵਾਜਿਆਂ ਉੱਪਰ ਖੜੇ ਸਨ ਤੇ ਮੁਲਾਕਾਤੀਆਂ ਨੂੰ ਬਾਹਰ ਗਿਣ ਗਿਣ ਕੇ ਕੱਢ ਰਹੇ ਸਨ ਤੇ ਹਰ ਇਕ ਨੂੰ ਆਪਣੇ ਹੱਥ ਨਾਲ ਛੋਹ ਰਹੇ ਸਨ, ਕਿ ਮਤੇ ਕੋਈ ਫਾਲਤੂ ਬੰਦਾ ਬਾਹਰ ਨ ਚਲਾ ਜਾਵੇ ਯਾ ਉਨ੍ਹਾਂ ਵਿੱਚੋਂ ਕੋਈ ਵਿਚਾਰਾ ਅੰਦਰ ਹੀ ਨ ਰਹਿ ਜਾਵੇ । ਨਿਖਲੀਊਧਵ ਦੇ ਮੋਢਿਆਂ ਉੱਪਰ ਹੁਣ ਵੀ ਹੱਥ ਵੱਜਾ ਪਰ ਹੁਣ ਉਹ ਤੰਗ ਨਹੀਂ ਸੀ ਹੋਇਆ, ਉਸਨੇ ਹੁਣ ਇਹਦਾ ਖਿਆਲ ਹੀ ਨਹੀਂ ਸੀ ਕੀਤਾ।

੪੫੧