ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/484

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਾ ਜਾਵੇਗਾ | ਇਸ ਸਬੱਬ ਕਰਕੇ ਉਸ ਆਪਣੇ ਸਿਰ ਵਿੱਚ ਆਪਣੀ ਅਹਿਲ ਜਵਾਨੀ ਤੇ ਆਪਣੇ ਤਦ ਦੇ ਪਏ ਨਿਖਲੀਊਧਵ ਨਾਲ ਤਅੱਲਕਾਤ ਦੀ ਕਹਾਣੀ ਤੇ ਉਹਦੀ ਯਾਦ ਉੱਕਾ ਕੱਢ ਹੀ ਛੱਡੀ ਹੋਈ ਸੀ । ਉਹ ਯਾਦਾਂ, ਉਹਦੀ ਅੱਜ ਕਲ ਦੀ ਜ਼ਿੰਦਗੀ ਦੀ ਬੱਝੀ ਝਾਕੀ ਨਾਲ ਟਾਕਰਾ ਨਹੀਂ ਸਨ ਖਾਂਦੀਆਂ, ਤੇ ਇਸ ਕਰਕੇ ਉਸ ਨੇ ਯਾ ਤਾਂ ਸਭ ਉਨ੍ਹਾਂ ਗੱਲਾਂ ਦੀ ਯਾਦ ਮਾਰ ਮੁਕਾ ਹੀ ਛੱਡੀ ਸੀ, ਯਾ ਉਹ ਕਿਧਰੇ ਦੱਬੀਆਂ, ਅਨਛੋਹੀਆਂ ਐਸੇ ਥਾਂ ਪਈਆਂ ਸਨ ਜਿਸ ਨੂੰ ਉੱਪਰੋਂ ਪੱਥਰ ਦੇ ਫਰਸ਼ ਕਰ ਇਕ ਕਬਰ ਜੇਹੀ ਬਣਾ ਵਿੱਚ ਰੱਖ ਦਿੱਤੀਆਂ ਸਨ, ਜਿੱਥੋਂ ਨਿਕਲ ਨ ਸੱਕਣ। ਇਓਂ ਜਿਵੇਂ ਕਈ ਵਾਰੀ ਮਖਿਆਰੀਆਂ ਆਪਣੇ ਭੁੜੀ ਦੇ ਫਲਾਂ ਨੂੰ ਬਚਾਣ ਲਈ ਬਾਜ ਦਫਾ ਮੋਮ———ਕੀੜੇ ਦੇ ਘੋਂਸਲੇ ਨੂੰ ਉੱਪਰ ਲਿੰਬ ਦਿੰਦੀਆਂ ਹਨ।

ਇਨ੍ਹਾਂ ਸਬੱਬਾਂ ਕਰਕੇ ਅੱਜ ਕਲ ਦਾ ਨਿਖਲੀਊਧਵ ਓਹ ਨਹੀਂ ਸੀ, ਜਿਸ ਨੂੰ ਉਸ ਦੀ ਆਪਣੇ ਪਾਕ ਪਿਆਰ ਨਾਲ ਪਿਆਰਆ ਸੀ । ਬਲਕਿ ਓਹ ਇਕ ਅਮੀਰ ਭਲਾ ਪੁਰਸ਼ ਸੀ ਜਿਸਨੂੰ ਉਹ ਆਪਣੇ ਕੰਮ ਵਿੱਚ ਲਿਆ ਸੱਕਦੀ ਸੀ, ਤੋਂ ਉਹ ਓਹਨੂੰ ਵਰਤ ਸੱਕਦਾ ਸੀ ਤੇ ਜਿਸ ਨਾਲ ਅਜ ਉਹ ਸਿਰਫ ਓਹੋ ਤਅੱਲਕ ਗੰਢ ਸੱਕਦੀ ਹੈ, ਜਿਹੜਾ ਉਹ ਇਹੋ ਜੇਹਾਂ ਨਾਲ, ਆਮ ਮਰਦਾਂ ਨਾਲ, ਅੱਜ ਕਲ ਗੰਢਦੀ ਹੁੰਦੀ ਸੀ ।

"ਨਹੀਂ-ਹਾਏ ! ਮੈਂ ਓਹਨੂੰ ਸਭ ਥੀਂ ਜਰੂਰੀ ਕਹਿਣ ਵਾਲੀ ਗੱਲ ਤਾਂ ਕਹਿ ਹੀ ਨਹੀਂ ਸੱਕਿਆ" ਨਿਖਲੀਊਧਵ

੪੫੦