ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/483

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤ੍ਰਿਸ਼ਨਾਂ ਦੇ ਮਾਰੇ ਭੜਕ ਰਹੇ ਸਨ ਤੇ ਜਿਹੜੇ ਹਰ ਤਰਾਂ ਉਸ ਉੱਪਰ ਆਪਣਾ ਕਬਜ਼ਾ ਜਮਾਣ ਦੀ ਕਰਦੇ ਸਨ, ਧੋਖਾ ਦੇ ਕੇ ਤਾਂ, ਮਾਰ ਕੁੱਟ ਕੇ ਤਾਂ, ਖਰੀਦ ਕੇ ਤਾਂ, ਯਾ ਕਿਸੀ ਹੋਰ ਚਲਾਕੀ ਨਾਲ ਤਾਂ———ਬੱਸ ਗੱਲ ਓਹੋ । ਇਓਂ ਸੀ ਜਿਵੇਂ ਮਸਲੋਵਾ ਜ਼ਿੰਦਗੀ ਦੀ ਆਪਣੀ ਝਾਕੀ ਵੇਖ ਰਹੀ ਸੀ, ਤੇ ਜ਼ਿੰਦਗੀ ਦੀ ਇਸ ਝਾਕੀ ਵਿੱਚ ਜੋ ਉਸ ਆਪਣੇ ਲਈ ਬੰਨ੍ਹ ਰੱਖੀ ਸੀ, ਉਹ ਕਿਸੀ ਤਰਾਂ ਸਭ ਥੀਂ ਨੀਵੇਂ ਦਰਜੇ ਦੀ ਤੀਮੀ ਤਾਂ ਨਹੀਂ ਸੀ । ਨਹੀਂ ਓਸ ਵਿੱਚ ਤਾਂ ਕੁਛ ਮੁੱਲ ਰੱਖਣ ਵਾਲੀ ਤੀਮੀ ਸੀ । ਮਸਲੋਵਾ ਹੋਰਨਾਂ ਸਭ ਗੱਲਾਂ ਥੀਂ ਵਧ, ਇਸ ਜ਼ਿੰਦਗੀ ਦੀ ਝਾਕੀ ਨੂੰ ਕੀਮਤੀ ਸਮਝਦੀ ਸੀ, ਸਮਝੇ ਵੀ ਨ ਤਾਂ ਕਰੇ ਵੀ ਕੀ । ਜੇ ਇਹ ਝਾਕੀ ਓਹ ਗਵਾ ਬਹਿੰਦੀ ਤਦ ਇਹ ਵੱਡਯੋਤ ਜਿਹੜੀ ਉਹਨੂੰ ਮਿਲ ਰਹੀ ਸੀ, ਉਹ ਵੀ ਵੰਝਾ ਬਹਿੰਦੀ । ਇਓਂ ਆਪਣੀ ਜ਼ਿੰਦਗੀ ਦੇ ਇਓਂ ਆਏ ਮਹਿਨਿਆਂ ਨੂੰ ਸੰਭਾਲ ਰੱਖਣ ਦੀ ਖਾਤਰ ਉਹ ਸਹਿਜ ਸੁਭਾ ਉਨ੍ਹਾਂ ਲੋਕਾਂ ਦੇ ਟੋਲਿਆਂ ਨਾਲ ਚਮੁਟੀ ਹੋਈ ਸੀ, ਜਿਹੜੇ ਜ਼ਿੰਦਗੀ ਦਾ ਨਜ਼ਾਰਾ ਉਸ ਵਾਂਗ ਹੀ ਬੰਨ੍ਹੀ ਬੈਠੇ ਸਨ ।

ਇਹ ਆਪਣੇ ਰੂਹ ਵਿੱਚ ਭਾਂਪ ਕੇ ਕਿ ਨਿਖਲੀਊਧਵ ਓਹਨੂੰ ਕਿਸੀ ਹੋਰ ਦੁਨੀਆਂ ਵੱਲ ਲੈ ਜਾਣਾ ਚਾਹੁੰਦਾ ਹੈ, ਓਹ ਉਸ ਅੱਗੇ ਰੋਕਾਂ ਡਾਹ ਰਹੀ ਸੀ । ਕਾਤੂਸ਼ਾ ਨੇ ਪਹਿਲਾਂ ਹੀ ਵੇਖ ਲਇਆ ਸੀ ਕਿ ਉਹਦਾ ਆਖਾ ਮੰਨਣ ਨਾਲ ਆਪਣੀ ਜ਼ਿੰਦਗੀ ਦੀ ਲਭੀ ਥਾਂ ਉਹ ਖਵ੍ਵਾ ਬੈਠੇਗੀ, ਤੇ ਉਸ ਨਾਲ ਹੀ ਉਹਦਾ ਉਹ ਆਪ-ਮਤਾ ਟਕਾਣਾ, ਤੇ ਆਪੇ ਦਾ ਮਾਨ ਸ਼ਾਨ ਵੀ

੪੪੯