ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/482

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ੀ ਰਹੇ ਤੇ ਇਓਂ ਰਹਿ ਕੇ ਆਪਣੀ ਥਾਂ ਤੇ ਕਸਬ ਦਾ ਮਾਣੇ= ਵੀ ਕਰ ਸੱਕੇ । ਬੱਸ ਇਹ ਉਹਦਾ ਵਿਚਾਰ ਸੀ ਕਿ ਮਰਦਾਂ ਦੀ ਸਭ ਥੀਂ ਉੱਚੀ ਚੰਗਿਆਈ, ਕੀ ਬੁਢਿਆਂ ਦੀ, ਗਭਰੂਆਂ ਦੀ, ਸਕੂਲ ਵਿੱਚ ਪੜ੍ਹਦੇ ਮੁੰਡਿਆਂ ਦੀ, ਜਰਨੈਲਾਂ ਦੀ, ਪੜ੍ਹਿਆਂ ਅਨਪੜ੍ਹਿਆਂ ਦੀ, ਸੋਹਣੀਆਂ ਤੀਮੀਆਂ ਨਾਲ ਵਿਸ਼ੇ ਭੋਗ ਕਰਨ ਤਕ ਦੀ ਹੈ । ਇਸ ਵਾਸਤੇ ਸਭ ਮਰਦ ਭਾਵੇਂ ਉਹ ਕਈ ਤਰਾਂ ਦੇ ਕੰਮਾਂ ਤੇ ਹੋਰ ਰੁਝੇਵਿਆਂ ਦਾ ਦੁਜਾ ਦਿਖਾਵਾ ਕਰ ਰਹੇ ਹੋਣ, ਦਰਹਕੀਕਤ ਆਪਣੇ ਅੰਦਰਲੇ ਵਿੱਚ ਇਸ ਗੱਲ ਥੀਂ ਸਿਵਾ ਕੁਛ ਨਹੀਂ ਹੋਰ ਚਾਹ ਰਹੇ ਹੁੰਦੇ । ਓਹ ਇਕ ਸੋਹਣੀ ਮਨ ਮੋਹਣੀ ਤੀਮੀ ਸੀ, ਤੇ ਉਹਦੇ ਵੱਸ ਵਿੱਚ ਸੀ, ਕਿਸੀ ਮਰਦ ਦੀ ਇਹ ਖਾਹਿਸ਼ ਪੂਰੀ ਕਰੇ ਨ ਕਰੇ ਤੇ ਇਸ ਕਰਕੇ ਉਹ ਆਪ ਵੀ ਇਕ ਜਰੂਰੀ ਤੇ ਲੋੜਵੰਦੀ ਜੰਤੂ ਸੀ । ਉਹਦੀ ਪਹਿਲਾਂ ਦੀ ਤੇ ਹੁਣ ਦੀ ਵੀ ਸਾਰੀ ਦੀ ਸਾਰੀ ਜ਼ਿੰਦਗੀ ਇਓਂ ਚਿਤਵੇ ਵਿਚਾਰਾਂ ਦੇ ਠੀਕ ਹੋਣ ਦੀ ਇਕ ਸਬੂਤ ਤੇ ਗਵਾਹੀ ਸੀ ।

ਉਹਦੇ ਪਿਛਲੇ ਦਸ ਸਾਲਾਂ ਦੀ ਜ਼ਿੰਦਗੀ ਵਿੱਚ ਜਿੱਥੇ ਕਿਧਰੇ ਓਹ ਗਈ, ਉਸ ਵੇਖ ਲਇਆ ਸੀ ਕਿ ਸਭ ਮਰਦ, ਨਿਖਲੀਊਧਵ ਥੀਂ ਲੈ ਕੇ ਉਸ ਬੁੱਢੇ ਪੋਲੀਸ ਅਫਸਰ ਤੇ ਜੇਹਲ ਦੇ ਵਾਰਡਰਾਂ ਤਕ, ਸਭ ਉਹਦੀ ਚਾਹਨਾ ਕਰਦੇ ਸਨ, ਕਿਉਂਕਿ ਨ ਉਸ ਵੇਖੇ ਤੇ ਨ ਉਨ੍ਹਾਂ ਲੋਕਾਂ ਵਲ ਉਸ ਧਿਆਨ ਹੀ ਦਿੱਤਾ, ਜਿਨ੍ਹਾਂ ਨੂੰ ਉਹਦੇ ਜਿਸਮ ਦੀ ਕੋਈ ਲੋੜ ਨਹੀਂ ਸੀ । ਇਸ ਵਾਸਤੇ ਉਹਦੇ ਸਾਹਮਣੇ ਸਾਰੀ ਦੁਨੀਆਂ ਇਕ ਐਸੇ ਲੋਕਾਂ ਦਾ ਭੀੜ ਭੜੱਕਾ ਸੀ ਜਿਹੜੇ ਉਸ ਨਫ਼ਸਾਨੀ

੪੪੮