ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/475

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਾਤੂਸ਼ਾ ! ਮੈਂ ਤੇਰੇ ਪਾਸੋਂ ਮਾਫ਼ੀ ਮੰਗਣ ਆਇਆ ਹਾਂ———ਤੇ ਤੂੰ ਮੈਨੂੰ ਹਾਲੇਂ ਤਕ ਕੋਈ ਉੱਤਰ ਨਹੀਂ ਦਿੱਤਾ । ਕੀ ਤੂੰ ਮੈਨੂੰ ਬਖਸ਼ ਦਿੱਤਾ ਹੈ ? ਕੀ ਤੂੰ ਮੈਨੂੰ ਕਦੀ ਵੀ ਮਾਫ਼ ਕਰੇਂਗੀ ?"

ਪਰ ਉਸ ਇਹ ਗੱਲ ਉਹਦੀ ਕਿਉਂ ਸੁਣਨੀ ਸੀ, ਓਹ ਤਾਂ ਯਾ ਉਹਦੇ ਹੱਥ ਵੱਲ ਵੇਖ ਰਹੀ ਸੀ ਯਾ ਇਨਸਪੈਕਟਰ ਵਲ । ਜਦ ਹੀ ਇਨਸਪੈਕਟਰ ਨੇ ਮੁੜ ਉਨ੍ਹਾਂ ਵੱਲ ਕੰਢਾ ਕੀਤੀ, ਤਦ ਛੇਤੀ ਦੇ ਕੇ ਓਸ ਆਪਣਾ ਹੱਥ ਨੋਟ ਵੱਲ ਖੜਿਆਂ ਤੇ ਨੋਟ ਲੈ ਕੇ ਆਪਣੀ ਪੇਟੀ ਵਿੱਚ ਦੀ ਲੁਕਾ ਲਇਆ ।

"ਇਹ ਬੜੀ ਓਪਰੀ ਜੇਹੀ ਗੱਲ ਹੈ, ਆਪ ਜੋ ਕਹਿ ਰਹੇ ਹੋ," ਓਹਨੇ ਇਕ ਲਾਪਰਵਾਹੀ ਦੀ ਨਿਗਾਹ ਨਾਲ ਕਹਿਆ ਤੇ ਨਿਖਲੀਊਧਵ ਨੇ ਇਉਂ ਹੀ ਜਾਤਾ ।

ਨਿਖਲੀਊਧਵ ਨੂੰ ਪ੍ਰਤੀਤ ਹੋਇਆ ਕਿ ਮਸਲੋਵਾ ਦੇ ਅੰਦਰ ਕੋਈ ਐਸਾ ਬੈਠਾ ਸੀ ਜਿਹੜਾ ਓਹਦਾ ਵੈਰੀ ਸੀ ਤੇ ਜਿਹੜਾ ਓਹਨੂੰ ਉਹਦੇ ਅੱਜ ਕਲ ਦੀ ਜ਼ਿੰਦਗੀ ਤੇ ਹਾਲਤਾਂ ਲਈ ਪੁਚਕਾਰ ਰਹਿਆ ਸੀ ਤੇ ਉਸ ਕਰਕੇ ਹੀ ਉਹ ਉਹਦੇ ਦਿਲ ਤਕ ਨਹੀਂ ਸੀ ਅੱਪੜ ਰਹਿਆ । ਪਰ ਅਜੀਬ ਗੱਲ ਕਹਿਣ ਦੀ ਇਹ ਹੈ ਕਿ ਇਹੋ ਜੇਹੀਆਂ ਸੋਚਾਂ ਕਰਦਿਆਂ ਵੀ ਓਹ ਉਸ ਪਾਸੋਂ ਉਪਰਾਮ ਨਹੀਂ ਸੀ ਹੁੰਦਾ। ਕਿਸੀ ਨਵੀਂ ਤੇ ਅਜੀਬ ਤਾਕਤ ਦਾ ਪ੍ਰੇਰਿਆ, ਉਸ ਵੱਲ ਖਚੀਂਦਾ ਜਾਂਦਾ ਸੀ ।

੪੪੧