ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/472

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹਾਂ, ਬਿਲਕੁਲ ਠੀਕ," ਨਿਖਲੀਊਧਵ ਨੇ ਕਹਿਆ, "ਮੈਂ ਅੱਗੇ ਹੀ ਇਸ ਬਾਰੇ ਵਕੀਲ ਨਾਲ ਗੱਲ ਬਾਤ ਕਰ ਆਇਆ ਹਾਂ ।"

"ਰੁਪੈ ਦਾ ਸਰਫਾ ਨ ਕੀਤਾ ਜਾਵੇ ਤੇ ਉਹ ਵਕੀਲ ਚੰਗਾ ਹੋਵੇ," ਤਾਂ ਮਸਲੋਵਾ ਨੇ ਕਹਿਆ ।

"ਮੈਂ ਜੋ ਕੁਛ ਹੋ ਸਕਦਾ ਹੈ ਕਰਾਂਗਾ ।"

ਉਹ ਦੋਵੇਂ ਇੱਥੇ ਚੁੱਪ ਹੋ ਗਏ ਤੇ ਮੁੜ ਉਹ ਓਸੀ ਭੈੜੀ ਲੁਭਾਣ ਵਾਲੀ ਮੁਸਕਰਾਹਟ ਨਾਲ ਉਸ ਵੱਲ ਵੇਖਣ ਲੱਗ ਪਈ ।

"ਤੇ ਮੈਂ ਆਪ ਪਾਸੋਂ..........ਕੁਛ.........ਕੁਛ ਰੁਪੈ ਮੰਗਣਾ ਚਾਹੁੰਦੀ ਹਾਂ ਜੇ ਆਪ ਦੇ ਸੱਕੋ ਤਾਂ............ਬਹੁਤ ਨਹੀਂ... ਦਸ ਰੂਬਲ," ਉਸ ਛੇਤੀ ਦੇ ਕੇ ਆਖਿਆ ।

"ਹਾਂ ਹਾਂ," ਨਿਖਲੀਊਧਵ ਨੇ ਕਹਿਆ ਪਰ ਕੁਛ ਘਬਰਾਹਟ ਵਿੱਚ ਆਪਣੀ ਪਾਕਟਬੁਕ ਨੂੰ ਖੀਸੇ ਵਿੱਚ ਹੀ ਟੋਲਣ ਲੱਗ ਪਇਆ ।

ਮਸਲੋਵਾ ਨੇ ਇਨਸਪੈਕਟਰ ਵੱਲ ਛੇਤੀ ਦੇ ਕੇ ਨਿਗਾਹ ਚੁਰਾਕੇ ਤੱਕਿਆ, ਜਿਹੜਾ ਹਾਲੇਂ ਵੀ ਓਥੇ ਉੱਪਰ ਤਲੇ ਟਹਿਲ ਰਹਿਆ ਸੀ, "ਉਹਦੇ ਰੂਬਰੂ ਮੈਨੂੰ ਨ ਦੇਣਾ ਨਹੀਂ ਤਾਂ ਓਹ ਮੇਰੇ ਪਾਸੋਂ ਲੈ ਲੈਸੀ ।"

ਜਿਉਂ ਹੀ ਇਨਸਪੈਕਟਰ ਨੇ ਮੁੜ ਕੰਡ ਉਨ੍ਹਾਂ ਵਲ ਦਿੱਤੀ ਨਿਖਲੀਊਧਵ ਨੇ ਆਪਣੀ ਪਾਕਟਬੁਕ

੪੩੮