ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/470

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਮੁੜ ਉਸਨੂੰ ਆਣ ਮਿਲੇਗਾ ਤੇ ਜੇ ਮਿਲੇਗਾ ਤੇ ਇਓਂ, ਹੁਣ, ਤੇ ਇਸ ਤਰ੍ਹਾਂ ਤੇ ਇਥੇ ਆਣ ਮਿਲੇਗਾ । ਇਸ ਕਰਕੇ ਜਦ ਪਹਿਲਾਂ ਉਸਨੇ ਉਹਨੂੰ ਪਛਾਤਾ ਸੀ,ਉਹ ਇਤਨਾ ਅਚਣਚੇਤ ਸੀ ਕਿ ਉਹ ਬੀਤ ਚੁੱਕੀਆਂ ਗੱਲਾਂ ਦੀ ਯਾਦ ਆਉਣਾ ਰੋਕ ਨਹੀਂ ਸੀ ਸੱਕਦੀ, ਭਾਵੇਂ ਉਹ ਓਨ੍ਹਾਂ ਗੱਲਾਂ ਨੂੰ ਕਿਸੀ ਸੂਰਤ ਚੇਤੇ ਨਹੀਂ ਸੀ ਕਰਨਾ ਚਾਹੁੰਦੀ । ਪਹਿਲੇ ਛਿਨ ਲਈ ਤਾਂ ਓਹਨੂੰ ਇਕ ਖਲਬਲੀ ਜੇਹੀ ਵਿੱਚ ਹੀ ਉਹ ਖਿਆਲ ਤੇ ਵਲਵਲਿਆਂ ਦੀ ਨਦੀ ਅਜੀਬ ਦੁਨੀਆਂ ਯਾਦ ਆਈ, ਜਿਸ ਵਿੱਚ ਉਸ ਸੋਹਣੇ ਗਭਰੂ ਨੇ ਉਹਨੂੰ ਬਾਹੋਂ ਪਕੜਿਆ ਸੀ, ਜਿਹੜਾ ਓਹਨੂੰ ਪਿਆਰ ਕਰਦਾ ਸੀ ਤੇ ਉਹ ਉਹਨੂੰ ਪਿਆਰ ਕਰਦੀ ਸੀ । ਤੇ ਫਿਰ ਉਹਨੂੰ ਉਹਦੀ ਉਹ-ਨ-ਸਮਝ-ਆਣ ਵਾਲੀ ਬੇਤਰਸੀ ਯਾਦ ਆਈ ਤੇ ਫਿਰ ਉਹ ਸਾਰੀ ਲੜੀ ਓਨਾਂ ਬੇਹੁਰਮਤੀਆਂ, ਦੁੱਖਾਂ ਤੇ ਬੇਇਜ਼ੱਤੀਆਂ ਦੇ ਵਾਕਿਆਤ ਦੀ ਸਾਹਮਣੇ ਆਈ, ਜਿਹੜੇ ਉਸ ਥੋੜੇ ਚਿਰ ਦੀ ਜਾਦੂ ਖੁਸ਼ੀ ਦੇ ਮਗਰੋਂ ਉਸ ਉੱਪਰ ਹੋ ਗੁਜਰੇ ਸਨ । ਆਪਣੇ ਦਿਲ ਵਿੱਚ ਤਾਂ ਉਹਨੂੰ ਇਸ ਗਿਰਾਵਟ ਦਾ ਦੁਖ ਸੀ———ਪਰ ਇਸ ਸਾਰੀ ਗੱਲ ਨੂੰ ਨ-ਸਮਝ ਸੱਕਣ ਕਰਕੇ, ਉਹ, ਜਿੰਵੇਂ ਉਹਦੀ ਆਦਤ ਹੋ ਚੁੱਕੀ ਸੀ, ਆਪਣੀ ਗੁਜ਼ਰੀ ਜ਼ਿੰਦਗੀ ਦੇ ਸੋਹਣੇ ਸੁਫਨੇ ਨੂੰ ਖਰਾਬ ਹੋ ਚੁੱਕੀ ਜ਼ਿੰਦਗੀ ਦੇ ਧੰਧੇ ਵਿੱਚ ਲਪੇਟ ਕੇ ਭੁੱਲ ਜਾਂਦੀ ਸੀ । ਸੋ ਇਸ ਵੇਲੇ ਵੀ ਉਹਨੇ ਇਹੋ ਕੁਛ ਕੀਤਾ | ਪਹਿਲੇ ਛਿਨ ਤਾਂ ਇਸ ਮਰਦ ਨੂੰ ਦੇਖ ਕੇ ਜੋ ਹੁਣ ਸਾਹਮਣੇ ਬੈਠਾ ਸੀ ਓਹਨੂੰ ਆਪਣਾ ਗਭਰੂ ਯਾਦ ਆਇਆ ਜਿਨੂੰ ਉਸ ਕਦੀ ਪਿਆਰ ਕੀਤਾ ਸੀ । ਪਰ ਇਹ ਪ੍ਰਤੀਤ ਕਰਕੇ ਕਿ ਇਓਂ ਦੇਖਣ ਨਾਲ ਉਹਨੂੰ ਬੜਾ ਦੁੱਖ ਹੁੰਦਾ ਹੈ, ਉਸ ਇਹ ਪਾਸਾ ਛੱਡ ਦਿੱਤਾ । ਹੁਣ ਇਹ ਚੰਗੇ ਕੱਪੜੇ ਪਾਏ, ਬੜਾ ਫਿਕਰ ਨਾਲ ਸਜਿਆ ਆਪਣੀ ਖੁਸ਼ਬੂ ਲਾਈ ਕੰਘੀ

੪੩੬