ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/469

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਵੱਲੋਂ ਫੇਰ ਲਇਆਂ ।

"ਕੀ ਮਤਲਬ ? ਕਿਉਂ ?"

"ਮੈਂ ਆਪ ਇੰਨੀ ਬੀਮਾਰ ਹੋ ਗਈ ਸਾਂ ਕਿ ਮਰਨ ਮਰਾਂਦੇ ਪਹੁਤੀ ਸਾਂ," ਓਸ ਉੱਤਰ ਦਿੱਤਾ ਪਰ ਆਪਣੀਆਂ ਅੱਖਾਂ ਓਸ ਵਲ ਨ ਮੋੜੀਆਂ ।

"ਮੇਰੀਆਂ ਫੁਫੀਆਂ ਨੇ ਤੈਨੂੰ ਹੋਰ ਕਿਧਰੇ ਜਾਣ ਹੀ ਕਿਉਂ ਦਿੱਤਾ ਸੀ ?"

"ਕੌਣ ਓਹਨੂੰ ਨੌਕਰ ਰੱਖਦਾ ਹੈ ਜਿਦੇ ਪੇਟ ਵਿੱਚ ਬੱਚਾ ਹੋਵੈ ? ਓਨ੍ਹਾਂ ਮੈਨੂੰ ਓਸੇ ਵੇਲੇ ਕੱਢ ਦਿੱਤਾ ਸੀ ਜਦ ਉਨ੍ਹਾਂ ਨੂੰ ਪਤਾ ਲਗਾ ਸੀ । ਪਰ ਓਨ੍ਹਾਂ ਗੱਲਾਂ ਦੇ ਜ਼ਿਕਰ ਦੀ ਹੁਣ ਕੀ ਲੋੜ ਹੈ ਮੈਨੂੰ ਕੁਛ ਵੀ ਚੇਤੇ ਨਹੀਂ ਓਹ ਗਲ ਸਭ ਮੁਕ ਚੁਕੀ ਤੇ ਬੀਤ ਗਈ ।"

"ਨਹੀਂ ਬੀਤ ਨਹੀਂ ਚੁਕੀ, ਮੁਕ ਨਹੀਂ ਚੁੱਕੀ———ਮੈਂ ਆਪਣੇ ਪਾਪ ਦਾ ਉਪਰਾਲਾ ਕਰਨਾ ਚਾਹੁੰਦਾ ਹਾਂ ।"

"ਇਸ ਵਿਚ ਉਪਰਾਲਾ ਕਰਨ ਦੀ ਕੀ ਲੋੜ ਹੈ, ਜੋ ਹੋ ਚੁਕਾ ਬੀਤ ਗਇਆ ਸੋ ਬੀਤ ਗਇਆ," ਮਸਲੋਵਾ ਨੇ ਆਖਿਆ ਤੇ ਇਓਂ ਓਸ ਵੱਲ ਤੱਕਿਆ, ਜਿੱਦਾਂ ਉਹਨੂੰ ਕਦੀ ਖਾਬ ਖਿਆਲ ਵੀ ਨਹੀਂ ਸੀ : ਜਿੰਵੇਂ ਇਕ ਕੰਜਰੀ ਕਿਸੀ ਗਾਹਕ ਨੂੰ ਲੁਭਾਣ ਲਈ ਤੱਕਦੀ ਹੈ ਤੇ ਉਹ ਓਸੀ ਭੈੜੀ ਤਰ੍ਹਾਂ ਉਸ ਵੱਲ ਤੱਕ ਕੇ ਮੁਸਕਰਾਈ, ਤੇ ਉਹਦਾ ਇਹ ਕਰਨਾ ਬੜੀ ਹੀ ਤਰਸ ਜੋਗ ਗੱਲ ਸੀ ।

ਮਸਲੋਵਾ ਏਹ ਕਦ ਖਿਆਲ ਕਰ ਸਕਦੀ ਸੀ ਕਿ

੪੩੫