ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/464

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੂੰਘੀ ਘੂਰ ਉਸਦੇ ਭਰਵੱਟੇ ਉੱਪਰ ਆਣ ਪਈ ਸੀ ।

"ਜੋ ਆਪ ਕਹਿ ਰਹੇ ਹੋ ਮੈਨੂੰ ਨਹੀਂ ਸੁਣਾਈ ਦੇ ਰਹਿਆ," ਓਸ ਉੱਚੀ ਦੇ ਕੇ ਕਹਿਆ ਭਰਵੱਟੇ ਉੱਪਰ ਖਫ਼ਗੀ ਦੀ ਝੁਰਲ ਹੋਰ ਵਧ ਗਈ ਤੇ ਮੱਥੇ ਤੇ ਡਾਢੀ ਘੂਰ ਪੈ ਗਈ।

"ਮੈਂ ਆ ਗਇਆ ਹਾਂ.................. ਨਿਖਲੀਊਧਵ ਨੇ ਕਹਿਆ ।

"ਹਾਂ———ਮੈਂ ਆਪਣਾ ਫਰਜ਼ ਪੂਰਾ ਕਰ ਰਹਿਆ ਹਾਂ———ਮੈਂ ਆਪਣੇ ਪਾਪ ਦਾ ਇਕਬਾਲ ਪੂਰਾ ਕਰਨ ਆਇਆ ਹਾਂ," ਉਸ ਨੇ ਆਪਣੇ ਮਨ ਵਿੱਚ ਵਿਚਾਰਿਆ ਤੇ ਇਸ ਖਿਆਲ ਦੇ ਕਰਦਿਆਂ ਹੀ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ । ਉਹਦਾ ਗਲਾ ਇਕ ਭਰੇ ਗੱਚ ਨਾਲ ਰੁਕ ਗਿਆ, ਤੇ ਆਪਣੇ ਦੋਹਾਂ ਹੱਥਾਂ ਨਾਲ ਜਾਲੀ ਨੂੰ ਫੜ ਕੇ ਉਸਨੇ ਕੋਸ਼ਸ਼ ਇਹ ਕੀਤੀ ਕਿ ਉਹਦਾ ਰੋਣ ਨਾ ਨਿਕਲ ਜਾਵੇ ।

"ਜੇ ਓਹ ਆਪ ਬੀਮਾਰ ਨ ਹੁੰਦੀ, ਮੈਂ ਨਾਂਹ ਆਵਾਂ ਆਰ," ਕਿਸੇ ਹੋਰ ਨੇ ਉਹਦੇ ਲਾਗੇ ਸ਼ੋਰ ਕੀਤਾ———

"ਰੱਬ ਮੇਰਾ ਗਵਾਹ ਹੈ ਮੈਨੂੰ ਕੁਝ ਪਤਾ ਨਹੀਂ, ਤੇ ਦੂਜੇ ਪਾਸਿਓਂ ਇਕ ਕੈਦਨ ਚੀਕੀ ।

ਮਸਲੋਵਾ ਨੇ ਨਿਖਲੀਊਧਵ ਦੀ ਘਬਰਾਹਟ ਭਾਂਪ ਲਈ ਤੇ ਉਸਨੇ ਇਹਨੂੰ ਪਛਾਣ ਲਇਆ । "ਤੂੰ ਹੈਂ ਵਾਂਗ.........ਪਰ ਨਹੀਂ———ਮੈਨੂੰ ਚੇਤੇ ਨਹੀਂ" । ਓਸਨੇ ਬਿਨਾਂ ਓਸ ਵੱਲ ਤੱਕੇ ਦੇ ਉੱਚੀ ਜੇਹੀ ਕਹਿਆ ਤੇ ਉਹਦਾ ਰੱਤਾ ਹੋ ਚੁੱਕਾ ਮੂੰਹ ਬੜਾ ਹੀ ਉਦਾਸ ਹੋ ਗਇਆ ।

੪੩੦