ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/461

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਸਿਪਾਹੀ ਦੇ ਪਰੇ ਜਾਲੀ ਨਾਲ ਦੱਬਿਆ ਹੋਇਆ, ਇਕ ਗਭਰੂ ਕਿਸਾਨ, ਬੀਬੀ ਦਾੜ੍ਹੀ ਤੇ ਰੱਤਾ ਰੱਤਾ ਮੂੰਹ ਖੜਾ ਸੀ । ਇਹ ਆਪਣੇ ਆਏ ਅੱਥਰੂ ਤੇ ਗੱਚ ਬੜੀ ਮੁਸ਼ਕਲ ਨਾਲ ਰੋਕ ਰਹਿਆ ਸੀ । ਇਕ ਸੋਹਣੀ ਸੁਦੇਸ਼ੀ ਚਮਕਦੀਆਂ ਨੀਲੀਆਂ ਅੱਖਾਂ ਵਾਲੀ ਰੰਨ ਓਸ ਨਾਲ ਗੱਲਾਂ ਕਰ ਰਹੀ ਸੀ ! ਇਹ ਦੋ ਥੀਓਡੋਸੀਆ ਤੇ ਉਹਦਾ ਖਾਵੰਦ ਸਨ । ਉਨ੍ਹਾਂ ਥੀਂ ਪਰੇ ਇਕ ਅਵਾਰਾਗਰਦ ਆਦਮੀ ਸੀ, ਜਿਹੜਾ ਇਕ ਚੌੜੇ ਮੂੰਹ, ਵਾਲੀ ਤੀਮੀਂ ਨਾਲ ਗੱਲ ਬਾਤ ਕਰ ਰਹਿਆ ਸੀ । ਫਿਰ ਓਸ ਥੀਂ ਪਰੇ ਦੋ ਤੀਮੀਆਂ ਫਿਰ ਇਕ ਮਰਦ, ਫਿਰ ਮੁੜ ਇਕ ਤੀਮੀਂ । ਤੇ ਇਹ ਸਾਰੇ ਇਕ ਇੱਕ ਕੈਦੀ ਦੇ ਮੋਹਰੇ ਖੜੇ ਸਨ———ਮਸਲੋਵਾ ਸਾਹਮਣੇ ਖੜੇ ਕੈਦੀਆਂ ਵਿੱਚ ਨਹੀਂ ਸੀ———ਪਰ ਕੋਈ ਖਿੜਕੀ ਪਾਸ ਖੜੇ ਕੈਦੀਆਂ ਦੇ ਪਿੱਛੇ ਖੜਾ ਸੀ । ਨਿਖਲੀਊਧਵ ਨੇ ਪਹਿਚਾਨ ਲਇਆ———ਉਹਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਇਆ, ਤੇ ਸਾਹ ਬੰਦ ਹੋ ਗਇਆ, ———ਓਹ ਉਸ ਨੀਲੇ ਨੈਨਾਂ ਵਾਲੀ ਥੀਓਡੋਸੀਆ ਦੇ ਪਿੱਛੇ ਖੜੀ ਮੁਸਕਰਾ ਰਹੀ ਸੀ ਤੇ ਓਸ ਗੱਲ ਬਾਤ ਨੂੰ ਜੋ ਥੀਓਡੋਸੀਆ ਆਪਣੇ ਖਾਵੰਦ ਨਾਲ ਕਰ ਰਹੀ, ਸੁਣ ਰਹੀ ਸੀ ।

{{x-larger|ਮਸਲੋਵਾ} ਨੇ ਜੇਲ ਦਾ ਵੱਡਾ ਕੋਟ ਨਹੀਂ ਸੀ ਪਾਇਆ ਹੋਇਆ, ਚਿੱਟੀ ਪੋਸ਼ਾਕ ਸੀ ਤੇ ਪੇਟੀ ਕਮਰ ਦੇ ਦਵਾਲੇ ਕੱਸੀ ਹੋਈ ਸੀ———ਤੇ ਉਹਦੇ ਜੋਬਨ ਓਸ ਪੋਸ਼ਾਕ ਵਿੱਚ ਥੀਂ ਬਾਹਰ ਵਲ ਉੱਭਰ ਰਹੇ ਸਨ———ਉਹਦੇ ਸਿਰ ਉੱਪਰ ਬੱਧੇ

੪੨੭