ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/456

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਇਸ ਕਮਰੇ ਵਿੱਚ ਕੋਈ ਪੰਜ ਮਿੰਟ ਹੀ ਰਹਿਆ ਹੋਣਾ ਹੈ ਕਿ ਓਹਨੂੰ ਓਪਰਾ ਜੇਹਾ ਦਬਾ ਪੈਂਦਾ ਭਾਸਿਆ । ਓਹਨੂੰ ਪਤਾ ਲੱਗਾ ਕਿ ਓਹ ਕਿੰਨਾ ਨਿਰਬਲ ਹੈ ਤੇ ਹੋਰ ਦੁਨੀਆਂ ਪਾਸੋਂ ਓਹ ਕਿੰਨਾ ਵੱਖਰਾ ਜੇਹਾ ਬੰਦਾ ਹੈ । ਓਹਨੂੰ ਓਥੇ ਇਕ ਅਜੀਬ ਇਖ਼ਲਾਕੀ ਦਿਲ ਕਚਾਹਣ ਜੇਹੀ ਹੋਈ———ਓਹਦੀ ਇਹ ਹਾਲਤ ਓਸ ਤਰਾਂ ਦੀ ਸੀ ਜਿਵੇਂ ਅੰਜਾਣ ਆਦਮੀ ਦੀ ਪਹਿਲੀ ਵੇਰੀ ਜਹਾਜ਼ ਉੱਪਰ ਹੁੰਦੀ ਹੈ । ਇਖਲਾਕੀ ਅਸਰ ਇਕ ਜਿਸਮਾਨੀ ਬਿਮਾਰੀ ਦਿਲ ਕੱਚਾ ਹੋਣ ਵਾਂਗ ਹੋਇਆ ।

੪੨੨