ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/452

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚ ਗਈਆਂ ।

ਆਪਣੇ ਅੱਗੇ ਤਾਵਲੇ ਜਾਣ ਵਾਲਿਆਂ ਨੂੰ ਲੰਘ ਦੇਣ ਜਾਣ ਕਰਕੇ ਓਹ ਸਭ ਥੀਂ ਪਿੱਛੇ ਮੁਲਾਕਾਤੀ ਕਮਰੇ ਵਿੱਚ ਪਹੁੰਚਿਆ ਸੀ । ਜਿਉਂ ਹੀ ਨਿਖਲੀਊਧਵ ਨੇ ਇਸ ਕਮਰੇ ਦਾ ਦਰਵਾਜ਼ਾ ਖੋਲਿਆ, ਅੰਦਰੋਂ ਇਕ ਡੋਰਾ ਕਰ ਦੇਣ ਵਾਲੇ ਚੀਖ ਚਿਹਾੜਾ ਤੇ ਸ਼ੋਰ, ਕਈ ਸੈਂਕੜੇ ਲੋਕਾਂ ਦਾ ਇੱਕੋ ਵਾਰੀ ਬੋਲਣਾ ਸੁਣਾਈ ਦਿੱਤਾ । ਇਸ ਸ਼ੋਰ ਦਾ ਸਬੱਬ ਓਹਨੂੰ ਯਕਦੱਮ ਨਹੀਂ ਸੀ ਪਤਾ ਲੱਗਾ, ਪਰ ਜਦ ਓਹ ਲੋਕਾਂ ਦੇ ਨੇੜੇ ਪਹੁੰਚਿਆ, ਓਸ ਵੇਖਿਆ ਕਿ ਸਾਰੇ ਤਣੀਆਂ ਜਾਲੀਆਂ ਦੇ ਨਾਲ ਆਪਣੇ ਮੂੰਹ ਪਏ ਦਬਾਂਦੇ ਸਨ । ਇਨ੍ਹਾਂ ਜਾਲੀਆਂ ਨੇ ਕਮਰੇ ਦੇ ਦੋ ਹਿੱਸੇ ਕਰ ਦਿੱਤੇ ਹੋਏ ਸਨ, ਤੇ ਓਹ ਇਨ੍ਹਾਂ ਜਾਲੀਆਂ ਦੇ ਨਾਲ ਇਉਂ ਚਮੁੱਟੇ ਹੋਏ ਸਨ ਜਿਵੇਂ ਮੱਖੀਆਂ ਖੰਡ ਉੱਪਰ ਆਣ ਬਹਿੰਦੀਆਂ ਹਨ । ਇਉਂ ਉਹ ਲੋਕੀ ਕਿਉਂ ਕਰ ਰਹੇ ਸਨ ਓਹਨੂੰ ਹੁਣ ਸਮਝ ਆਈ । ਗਲ ਇਉਂ ਸੀ, ਕਮਰੇ ਦੇ ਦੋ ਅਧਵਾੜ, ਜਿਸ ਦੀਆਂ ਖਿੜਕੀਆਂ ਓਸ ਦਰਵਾਜ਼ੇ ਦੇ ਸਾਹਮਣੇ ਸਨ ਜਿਸ ਵਿਚੋਂ ਓਹ ਅੰਦਰ ਵੜਿਆ ਸੀ, ਆਪੇ ਥੀਂ ਵਖਰੇ ਕੀਤੇ ਹੋਏ ਸਨ । ਸਿਰਫ ਲੋਹੇ ਦੀ ਤਾਰਾਂ ਦੀ ਇਕ ਜਾਲੀ ਨਾਲ ਨਹੀਂ ਬਲਕਿ ਦੋ ਲੋਹੇ ਦੀਆਂ ਤਾਰਾਂ ਦੀਆਂ ਜਾਲੀਆਂ ਫਰਸ਼ ਦੀਂ ਲੈ ਕੇ ਛੱਤ ਤੱਕ ਤਣੀਆਂ ਹੋਈਆਂ ਸਨ, ਤੇ ਕਮਰੇ ਦੇ ਦੋ ਹਿੱਸੇ ਪਿੰਜਰਿਆਂ ਵਾਂਗ ਕੀਤੇ ਹੋਏ ਸਨ । ਇਹ ਜਾਲੀਆਂ ਸੱਤ ਫੁੱਟ ਦੇ ਫਰਕ ਉੱਪਰ ਸਨ, ਤੇ ਇਸ ਦਰਮਿਆਨੀ ਸੱਤ ਫੁੱਟ ਥਾਂ ਵਿੱਚ ਸਿਪਾਹੀ ਟਹਿਲ ਰਹੇ ਸਨ । ਜਾਲੀਆਂ ਦੇ ਦੁਰੇਡੇ

੪੧੮