ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/449

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸ ਆਇਆ ਤੇ ਪੁੱਛਣ ਲੱਗਾ, ਕਿ ਉਹ ਕਿਸ ਤਰਾਂ ਕੈਦੀਆਂ ਨੂੰ ਰੋਟੀ ਦੇ ਰੋਲ ਦੇ ਸੱਕਦਾ ਹੈ, ਜਿਹੜੀਆਂ ਉਨ੍ਹਾਂ ਵਾਸਤੇ ਲਿਆਇਆ ਹੈ । ਓਹਦੀ ਮੰਗੇਤਰ (ਓਹ ਸਵਾਣੀ ਜੋ ਉਹਦੇ ਨਾਲ ਸੀ) ਤੇ ਉਹਦੇ ਮਾਂ ਪਿਓ ਨੇ ਓਹਨੂੰ ਸਿੱਖਿਆ ਦਿੱਤੀ ਸੀ ਕਿ ਓਹ ਕੁਝ ਰੋਟੀਆਂ ਦੇ ਰੋਲ ਜਾਕੇ ਕੈਦੀਆਂ ਨੂੰ ਦੇਵੇ ।

"ਮੈਂ ਆਪ ਇੱਥੇ ਪਹਿਲੀ ਵਾਰੀ ਆਇਆ ਹਾਂ," ਨਿਖਲੀਊਧਵ ਨੇ ਕਹਿਆ, "ਤੇ ਮੈਨੂੰ ਠੀਕ ਪਤਾ ਨਹੀਂ ਪਰ ਮੇਰੀ ਜਾਚੇ, ਓਸ ਸਾਹਮਣੇ ਬੈਠੇ ਆਦਮੀ ਪਾਸੋਂ ਪੁੱਛੋ," ਤੇ ਨਿਖਲੀਊਧਵ ਨੇ ਜੇਲਰ ਵੱਲ ਹੱਥ ਕੀਤਾ ਜਿਹੜਾ ਸੱਜੇ ਪਾਸੇ ਸੋਨੇ ਦੀਆਂ ਰੱਸੀਆਂ ਵਾਲੀ ਵਰਦੀ ਵਿੱਚ ਬੈਠਾ ਸੀ ।

ਓਹ ਗੱਲਾਂ ਕਰ ਹੀ ਰਹੇ ਸਨ ਕਿ ਵੱਡਾ ਲੋਹੇ ਦਾ ਸਾਹਮਣਾ ਜੇਲ ਦਾ ਦਰਵਾਜ਼ਾ, ਜਿਸ ਵਿੱਚ ਇਕ ਨਿੱਕੀ ਖਿੜਕੀ ਸੀ, ਖੁੱਲ੍ਹਾ, ਤੇ ਇਕ ਵਰਦੀ ਪਾਈ ਅਫਸਰ ਜਿਹਦੇ ਪਿੱਛੇ ਜੇਲਰ ਸੀ ਬਾਹਰ ਆਇਆ । ਜੇਲਰ ਨੋਟ ਬੁਕ ਲਈ ਤੇ ਉੱਚੀ ਦੇ ਕੇ ਆਖਿਆ ਕਿ ਹੁਣ ਜੇਲ ਨੂੰ ਆਣ ਵਾਲਿਆਂ ਲਈ ਅੰਦਰ ਜਾਣਾ ਸ਼ੁਰੂ ਹੋਣਾ ਹੈ । ਸੰਤਰੀ ਪਰੇ ਹੋ ਗਇਆ ਤੇ ਸਾਰੇ ਆਣ ਵਾਲੇ ਇਕ ਦਮ ਦਰਵਾਜ਼ੇ ਵਲ ਦੌੜੇ ਜਿਵੇਂ ਉਹ ਡਰਦੇ ਸਨ ਕਿ ਮਤੇ ਪੱਛੜ ਹੀ ਨ ਜਾਈਏ ।

ਦਰਵਾਜ਼ੇ ਉੱਪਰ ਇਕ ਜੇਲਰ ਸੀ ਜਿਹੜਾ ਉੱਚੀ

੪੧੫