ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/448

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੀੜ ਸਾਰੀ, ਓਹਦੇ ਕਹੇ ਨੂੰ ਠੀਕ ਮੰਨ ਕੇ ਸਾਰੀ ਦੀ ਸਾਰੀ ਹੱਸ ਪਈ———ਬਹੁਤ ਕਰਕੇ ਇਹ ਜੇਲ ਵਿੱਚ ਆਉਣ ਵਾਲੇ ਮੁਲਾਕਾਤੀ ਬੜੇ ਭੈੜਿਆਂ ਕੱਪੜਿਆਂ ਵਾਲੇ ਸਨ । ਬਾਹਜੇ ਤਾਂ ਛਜ ਛਜ ਲਮਕਦੀਆਂ ਲੀਰਾਂ ਵਿੱਚ ਸਨ, ਪਰ ਕਈ ਬੜੇ ਇੱਜ਼ਤਦਾਰ ਲੋਕੀ ਵੀ ਵਿੱਚ ਸਨ——— ਨਿਖਲੀਊਧਵ ਦੇ ਲਾਗੇ ਹੀ ਇਕ ਸਾਫ ਮੁੰਨਿਆ, ਮੋਟਾ, ਲਾਲ ਗੱਲ੍ਹਾਂ ਵਾਲਾ ਆਦਮੀ ਖੜਾ ਸੀ ਜਿਹਦੇ ਹੱਥ ਵਿੱਚ ਅੰਦਰ ਪਾਣ ਵਾਲੇ ਕੱਪੜਿਆਂ ਦਾ ਇਕ ਬੁਚਕਾ ਸੀ । ਨਿਖਲੀਊਧਵ ਨੇ ਓਹਨੂੰ ਪੁੱਛਿਆ ਸੀ ਕਿ ਕੀ ਓਹਦਾ ਇਹ ਜੇਲ ਨੂੰ ਪਹਿਲਾਂ ਆਵਣਾ ਸੀ । ਓਸ ਉੱਤਰ ਦਿੱਤਾ ਕਿ ਓਹ ਤਾਂ ਹਰ ਐਤਵਾਰ ਆਵਣ ਵਾਲਾ ਆਦਮੀ ਹੈ ਤੇ ਫਿਰ ਇਸ ਪਿੱਛੋਂ, ਓਹ ਦੋਵੇਂ ਆਪੋ ਵਿੱਚ ਗੱਲਾਂ ਲੱਗ ਪਏ । ਓਹ ਕਿਸੀ ਬੈਂਕ ਦਾ ਦਰਵਾਨ ਸੀ । ਓਹ ਆਪਣੇ ਭਰਾ ਨੂੰ ਮਿਲਣ ਆਇਆ ਸੀ ਜਿਹੜਾ ਜਾਹਲਸਾਜ਼ੀ ਲਈ ਫੜਿਆ ਗਇਆ ਸੀ । ਓਸ ਭਲੇ ਪੁਰਸ਼ ਨੇ ਨਿਖਲੀਊਧਵ ਨੂੰ ਆਪਣੀ ਸਾਰੀ ਜ਼ਿੰਦਗੀ ਦੇ ਹਾਲ ਦੱਸੇ ਤੇ ਇਸ ਪਾਸੋਂ, ਇਹਦੀ ਵਾਰੀ, ਇਹਦੇ ਜੀਵਨ ਦੇ ਸਾਰੇ ਹਾਲ ਪੁੱਛਣ ਲੱਗਾ ਹੀ ਸੀ ਕਿ ਉਨ੍ਹਾਂ ਦੋਹਾਂ ਦਾ ਧਿਆਨ ਇਕ ਵਿਦਯਾਰਥੀ ਮੁੰਡੇ ਤੇ ਇਕ ਸਵਾਣੀ ਵਲ ਗਇਆ ਜਿਹੜੇ ਰਬਰਟੈਰ ਬੱਘੀ ਵਿੱਚ ਜਿਸ ਅੱਗੇ ਥਾਰੋਬ੍ਰੈਡ ਲੱਗਾ ਹੋਇਆ ਸੀ, ਆਏ ਸਨ । ਇਸ ਵਿਦਿਆਰਥੀ ਦੇ ਹੱਥ ਵਿੱਚ ਇਕ ਵੱਡਾ ਭਾਰੀ ਬੁਚਕਾ ਸੀ । ਉਹ ਨਿਖਲੀਊਧਵ

੪੧੪