ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/444

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੧

ਨਿਖਲੀਊਧਵ ਘਰੋਂ ਬੜੇ ਹੀ ਤੜਕੇ ਟੁਰ ਪਇਆ ਸੀ । ਇਕ ਗਰਾਮੀਨ ਕਿਰਸਾਨ ਇਕ ਗੱਲੀ ਵਿੱਚ "ਲੈ ਲਓ ਦੁੱਧ," "ਦੁੱਧ," "ਦੁੱਧ," ਉਹਦੇ ਆਪਣੇ ਵਿਹਾਰ ਦੇ ਖਾਸ ਆਵਾਜ਼ੇ ਵਿੱਚ ਕਹੀ ਜਾਂਦਾ ਸੀ ।

ਕਲ ਬਸੰਤ ਦਾ ਮੀਂਹ ਪੈ ਹੀ ਹਟਿਆ ਸੀ ਤੇ ਹੁਣ ਉਨ੍ਹਾਂ ਥਾਵਾਂ ਵਿੱਥਾਂ ਥੀਂ ਜਿੱਥੇ ਪਥਰਾਂ ਨਾਲ ਧਰਤੀ ਨਹੀਂ ਸੀ ਫਰਸ਼ੀ ਗਈ, ਕਚੂਚ ਸਾਵਾ ਘਾਹ ਚਮਕ ਰਹਿਆ ਸੀ । ਬਾਗਾਂ ਵਿੱਚ ਖੜੇ ਬਰਚ ਦੇ ਬ੍ਰਿਛ ਇਉਂ ਖੜੇ ਸਨ ਜਿਵੇਂ ਸਬਜ਼ੇ ਨਾਲ ਕਿਸੀ ਧੂੜ ਸੁੱਟੇ ਹੁੰਦੇ ਹਨ,ਜੰਗਲੀ ਚੈਰੀ ਤੇ ਸਫੇਦਿਆਂ ਨੇ ਆਪਣੇ ਲੰਮੇ ਖੁਸ਼ਬੂਦਾਰ ਪੱਤੇ ਖੋਲ੍ਹ ਦਿੱਤੇ ਸਨ | ਬਜਾਰ ਦੀਆਂ ਦੁਕਾਨਾਂ ਤੇ ਰਹਿਣ ਵਾਲੇ ਮਕਾਨਾਂ ਦੀਆਂ ਦੁਹਰੀਆਂ ਬਾਰੀਆਂ ਦੀਆਂ ਫਰੇਮਾਂ ਉਤਾਰੀਆਂ ਜਾ ਰਹੀਆਂ ਸਨ ਤੇ ਖਿੜਕੀਆਂ ਨੂੰ ਸਫਾ ਕਰ ਰਹੇ ਸਨ ।

ਤੌਲਕੁਚੀ ਮਾਰਕੀਟ ਵਿੱਚ, (ਤੌਲਕੁਚੀ ਦੇ ਲਫਜ਼ੀ ਅਰਥ ਹਨ, ਮੌਂਹਢੇ ਠਹਿਕੂ ਮਾਰਕੀਟ ਜਿੱਥੇ ਕਬਾੜੀਆਂ ਦੀਆਂ ਚੀਜ਼ਾਂ ਵਿਕਦੀਆਂ ਸਨ) ਜਿਸਦੀ ਵਿੱਚ ਦੀ ਨਿਖਲੀਊਧਵ ਨੇ ਲੰਘਣਾ ਸੀ, ਇਕ ਥੜਿਆਂ ਦੀ ਕਤਾਰ ਦੇ ਅੱਗੇ ਬੜਾ ਭੀੜ ਭੜੱਕਾ ਲੱਗਾ ਪਇਆ ਸੀ, ਤੇ