ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/443

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰਨਾਂ ਵਾਂਗ ਓਸਨੂੰ ਵੀ ਇਹੋ ਜੇਹੀ ਮਿਲਵੇਂ ਭਾਵ ਪਾਰਸਾਈ ਤੇ ਏ ਸਵਾਦੀ ਜੇਹੀ ਦੇ ਉਪਜਦੇ ਸਨ । ਪਹਿਲਾਂ ਤਾਂ ਜੰਗਲੇ ਦੇ ਪਿੱਛੇ ਓਹ ਭੀੜ ਵਿੱਚ ਖੜੀ ਸੀ ਪਰ ਜਦ ਓਹ ਰੱਬ ਨਾਲ ਮਿਲਣ ਲਈ ਅੱਗੇ ਵਧੀ ਓਹ ਤੇ ਥੀਓਡੋਸੀਆ ਦੋਵੇਂ ਅੱਗੇ ਹੋ ਗਈਆਂ । ਓਹਨਾਂ ਇਨਸਪੈਕਟਰ ਨੂੰ ਵੇਖਿਆ ਤੇ ਓਹਦੇ ਪਿੱਛੇ ਜੇਲਰਾਂ ਵਿੱਚ, ਇੱਕ ਜਵਾਨ ਉਮਰ ਦਾ ਕਿਰਸਾਨ ਖੜੋਤਾ ਸੀ ਉਹਦੀ ਦਾਹੜੀ ਪਤਲੀ ਜੇਹੀ ਸੀ ਤੇ ਓਹਦੇ ਵਾਲ ਬੜੇ ਹੀ ਸੋਹਣੇ ਸਨ । ਇਹ ਥੀਓਡੋਸੀਆ ਦਾ ਘਰ ਵਾਲਾ ਸੀ ਤੇ ਉਹ ਬੜੀ ਟੱਕ ਬੰਨ੍ਹੀ ਆਪਣੀ ਵਹੁਟੀ ਵਲ ਵੇਖ ਰਹਿਆ ਸੀ । ਪਵਿਤ੍ਰ ਰੋਟੀ ਤੇ ਸ਼ਰਾਬ ਦੀ ਰਸਮ (Acathistus) ਹੁੰਦਿਆਂ ਵਿਚ ਮਸਲੋਵਾ ਬਸ ਓਹਨੂੰ ਚੰਗੀ ਤਰਾਂ ਜਾਚਣ ਦੇ ਕੰਮ ਵਿੱਚ ਲਗੀ ਹੋਈ ਸੀ । ਕਦੀ ਕਦੀ ਥੀਓਡੋਸੀਆ ਨਾਲ ਗੋਸ਼ਾ ਕਰ ਦਿੰਦੀ ਸੀ, ਤੇ ਨਾਲੇ ਮੱਥਾ ਟੇਕੀ ਜਾਂਦੀ ਸੀ ਤੇ ਸਲੀਬ ਦਾ ਨਿਸ਼ਾਨ ਆਪਣੇ ਉੱਪਰ ਪਾਈ ਜਾਂਦੀ ਸੀ । ਕਿਸੀ ਖਾਸ ਮਤਲਬ ਲਈ ਓਹ ਇਹ ਨਹੀਂ ਸੀ ਕਰੀ ਜਾਂਦੀ, ਜਿਵੇਂ ਹੋਰ ਕਰ ਰਹੇ ਸਨ ਉਹ ਵੀ ਕਰੀ ਜਾਂਦੀ ਸੀ ।

੪੦੯