ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/437

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੦

ਜਿੰਨੇ ਵੀ ਉੱਥੇ ਉਪਸਥਿਤ ਹਨ, ਇਨਸਪੈਕਟਰ ਥੋਂ ਲੈਕੇ ਮਸਲੋਵਾ ਤੱਕ, ਕੋਈ ਵੀ ਇਸ ਗੱਲ ਦਾ ਜਾਣੂ ਨਹੀਂ ਸੀ, ਕਿ ਇਸ ਈਸਾ ਨੇ, ਜਿਹਦਾ ਨਾਂ ਪਾਦਰੀ ਨੇ ਇੰਨੇ ਵੇਰੀ ਲਇਆ ਸੀ ਤੇ ਇੰਨੇ ਸਾਰੇ ਵੱਡੇ ਵਡੇ ਅਜੀਬ ਲਫਜ਼ਾਂ ਨਾਲ ਲਇਆ ਸੀ, ਉਨ੍ਹਾਂ ਸਾਰੀਆਂ ਗੱਲਾਂ ਥੀਂ ਹੋੜਿਆ ਹੋਇਆ ਹੈ ਜਿਹੜੀਆਂ ਏਹ ਪਏ ਕਰਦੇ ਸਨ । ਉਸਨੇ ਨ ਸਿਰਫ ਇਹ ਬੇਅਰਥ ਬਹੂੰ ਬੋਲਣ ਤੇ ਸ਼ਰਾਬ ਤੇ ਰੋਟੀ ਉੱਪਰ ਕਾਫ਼ਰਾਨਾ ਮੰਤ੍ਰ ਪੜ੍ਹ ਪੜ੍ਹ ਕੇ ਫੂਕਨੇ ਹੀ ਮਨ ਕੀਤਾ ਹੋਇਆ ਹੈ, ਸਗੋਂ ਸਾਫ ਥੀਂ ਵੀ ਸਾਫ ਲਫਜ਼ਾਂ ਵਿੱਚ ਹੀ ਮਨਹ ਕੀਤਾ ਹੋਇਆ ਹੈ, ਕਿ ਕੋਈ ਆਦਮੀ ਹੋਰ ਆਦਮੀਆਂ ਨੂੰ ਆਪਣਾ ਮਾਲਕ ਕਹੇ ਯਾ ਮੰਨੇ, ਯਾ ਮੰਦਰਾਂ ਵਿੱਚ ਜਾਕੇ ਰੱਬ ਪਾਸੋਂ ਦੁਆਵਾਂ ਮੰਗੇ । ਓਸ ਤਾਂ ਇਹ ਸਿਖਾਇਆ ਸੀ, ਕਿ ਹਰ ਕਿਸੀ ਨੂੰ ਏਕਾਂਤ ਵਿੱਚ ਜਾਕੇ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਮੰਦਰਾਂ ਦਾ ਚਾਹੜਨਾ ਮਨਹ ਕੀਤਾ ਸੀ ਤੇ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਇਨ੍ਹਾਂ ਮੰਦਰਾਂ ਨੂੰ ਢਾਹੁਣ ਆਇਆ ਹਾਂ, ਤੇ ਹਰ ਇਕ ਬੰਦਾ ਮੰਦਰਾਂ ਵਿੱਚ ਜਾਕੇ ਰੱਬ ਨੂੰ ਨਾ ਪੂਜੇ,———ਸਿਰਫ ਆਪਣੇ ਰੂਹ ਵਿੱਚ, ਸੱਚ ਵਿੱਚ ਰਹਿ ਕੇ ਪੂਜੇ———ਤੇ ਸਬ ਥੀਂ ਵੱਧ ਕੇ ਇਹ ਕਹਿਆ ਕਿ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਦੇ ਕਰਮਾਂ ਦੀ ਅਦਾਲਤ ਕਰਨ ਨ ਬੈਠੇ———ਕੋਈ ਕਿਸੀ ਨੂੰ ਕੈਦ ਨਾ ਕਰੇ, ਕੋਈ ਕਿਸੀ ਨੂੰ ਪੀੜਾ ਦੁੱਖ ਨ ਦੇਵੇ, ਫਾਂਸੀ ਨਾ