ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/436

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿੰਦਾ ਸੀ, ਜਿਹੜੇ ਕਦੀ ਕੈਦੀਆਂ ਦੇ ਮੂੰਹਾਂ ਉੱਪਰ ਜਾਂ ਵੱਜਦੇ ਸਨ, ਕਦੀ ਉਨ੍ਹਾਂ ਦੇ ਹੱਕਾਂ ਨੂੰ ਜਾ ਲੱਗਦੇ ਸਨ। ਪਰ ਕੈਦੀ ਇਸ ਕੋਸ਼ਸ਼ ਵਿੱਚ ਸਨ ਕਿ ਦੋਵੇਂ, ਸਲੀਬ ਤੇ ਨਾਲੇ ਪਾਦਰੀ ਦਾ ਹੱਥ, ਕਿਸ ਤਰਾਂ ਉਨ੍ਹਾਂ ਪਾਸੋਂ ਚੁੰਮੇ ਜਾ ਸੱਕਣ।

ਤੇ ਇਉਂ ਈਸਾਈਆਂ ਦੀ ਰੱਬ ਦੀ ਸੇਵਾ ਦੀ ਕਾਰਰਵਾਈ ਖਤਮ ਹੋਈ, ਓਹ ਸੇਵਾ ਜਿਹੜੀ ਉਨ੍ਹਾਂ ਆਪਣੇ ਭਰਾਵਾਂ ਦੀ ਖਾਤਰ ਜੋ ਰਾਹੋਂ ਕੁਰਾਹ ਪਏ ਹੋਏ ਸਨ ਉਨ੍ਹਾਂ ਕੈਦੀਆਂ ਦੇ ਆਰਾਮ ਦੇ ਸੁਖ ਲਈ ਆਰੰਭੀ ਸੀ ।

੪੦੨