ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/433

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੂਸ ਚੁਕਾ, ਤੇ ਆਪਣਾ ਮੂੰਹ ਤੇ ਪਿਆਲਾ ਪੂੰਝ ਚੁੱਕਾ, ਤਦ ਓਹ ਪਰਦੇ ਦੇ ਪਿੱਛੋਂ ਦੀ ਬੜੀ ਫੁਰਤੀ ਨਾਲ ਆਪਣੇ ਮੇਸ਼ੇ ਦੇ ਚੂੰ ਚੂੰ ਕਰਦੇ ਬੂਟਾਂ ਦੇ ਪਤਲੇ ਤਲਿਆਂ ਦੀ ਅਵਾਜ਼ ਜੇਹੀ ਕਰਦਾ ਬਾਹਰ ਆਇਆ । ਗਿਰਜੈਈ ਮੱਤ ਦੀ ਰੱਬ ਦੀ ਸੇਵਾ ਦਾ ਵੱਡਾ ਹਿੱਸਾ ਖਤਮ ਹੋਇਆ । ਪਾਦਰੀ ਨੇ ਬਦਕਿਸਮਤ ਕੈਦੀਆਂ ਦੀ ਹੋਰ ਵਾਧੂ ਢਾਰਸ ਬਨ੍ਹਾਣ ਲਈ ਇਕ ਕਾਰਵਾਈ ਹੋਰ ਵਧਾ ਦਿੱਤੀ, ਉਹ ਇਉਂ ਸੀ । ਇਕ ਘਾੜਵੇਂ ਸੋਨੇ ਦੀ ਪ੍ਰਤਿਮਾ ਵੱਲ ਗਇਆ, (ਬੁੱਤ ਦੇ ਮੂੰਹ ਤੇ ਹੱਥ ਕਾਲੇ ਸਨ) । ਇਕ ਦਰਜਨ ਮੋਮ ਦੀਆਂ ਬੱਤੀਆਂ ਉਸ ਬੁੱਤ ਦੇ ਆਲੇ ਦੁਆਲੇ ਜਗ ਰਹੀਆਂ ਸਨ ।

ਇਹ ਬੁੱਤ ਓਸ ਰੱਬ ਦਾ ਫਰਜ਼ ਕੀਤਾ ਹੋਇਆ ਸੀ ਜਿਹਨੂੰ ਓਹ ਹੁਣੇ ਖਾ ਰਹੇ ਸਨ ਤੇ ਇਕ ਅਜੀਬ ਬੇ ਸੁਰੀ ਜੇਹੀ ਆਵਾਜ਼ ਵਿੱਚ ਹੇਠ ਲਿਖੇ ਸ਼ਬਦ ਮੂੰਹ ਵਿੱਚ ਗੁਣ ਗੁਣ ਕਰਦਾ ਗਾਉਣ ਲੱਗ ਪਇਆ :———

"ਸਭ ਥੀਂ ਮਿੱਠੇ ਈਸਾ ! ਹਵਾਰੀਆਂ ਨੇ ਜਿਹਦੀ ਸਿਫਤ ਕੀਤੀ ਤੇ ਦਰਸਾਇਆ———ਈਸਾ ਜਿਹਨੂੰ ਸ਼ਹੀਦਾਂ ਨੇ ਸੀ ਗਾਇਆ, ਸਰਬ ਸ਼ਕਤੀਮਾਨ ਬਾਦਸ਼ਾਹ! ਮੈਨੂੰ ਬਚਾਈਂ ਮੇਰੇ ਈਸਾ ! ਈਸਾ ਮੇਰਾ ਬਣਾਉਣ ਵਾਲਾ, ਸਭ ਥੀਂ ਸੋਹਣੇ ਮੇਰੇ ਈਸਾ । ਮੈਨੂੰ ਬਚਾਈ ਜਿਹੜਾ ਤੇਰੇ ਅੱਗੇ ਫਰਯਾਦ ਕਰਦਾ ਹਾਂ । ਓ ਮੁਕਤੀ ਦਾਤਾ ਈਸਾ ! ਦੁਆ ਥੀਂ ਜੰਮਿਆ ਈਸਾ ! ਸਾਰੇ ਆਪਣੇ ਸੰਤਾਂ ਨੂੰ ਬਚਾਈਂ ! ਸਾਰੇ ਆਪਣੇ ਪੈਗੰਬਰਾਂ ਨੂੰ ਬਚਾਈਂ ਸਾਰਿਆਂ ਨੂੰ ਆਪਣੀ ਸਵਰਗ ਦੀਆਂ ਖੁਸ਼ੀਆਂ ਦੇ ਲਾਇਕ ਬਣਾਈਂ, ਓ ਈਸਾ ਸਭ ਮਖ਼ਲੂਕ ਦੇ ਪਿਆਰੇ !"

ਇਉਂ ਕਹਿੰਦੇ ਕਹਿੰਦੇ ਚੁਪ ਹੋ ਗਇਆ, ਸਾਹ ਲੀਤਾ, ਆਪਣੇ ਆਪ ਉੱਪਰ ਸਲੀਬ ਦਾ ਨਿਸ਼ਾਨ ਵਾਹਿਆ ਤੇ ਜਮੀਨ

੩੯੯