ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/430

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਫਿਰ ਪਾਦਰੀ ਨੇ ਬੜਾ ਸਾਫ ਸਾਫ ਮਾਰਕ ਦੀ ਅੰਜੀਲ ਦਾ ਕੁਛ ਹਿੱਸਾ ਪਾਠ ਕੀਤਾ, ਜਿਸ ਵਿੱਚ ਦੱਸਿਆ ਹੈ ਕਿ ਈਸਾ ਕਿਸ ਤਰਾਂ ਕਬਰਾਂ ਵਿੱਚੋਂ ਉੱਠਕੇ ਅਸਮਾਨੀ ਜਾ ਕੇ ਆਪਣੇ ਬਾਪ ਦੇ ਸੱਜੇ ਪਾਸੇ ਬਹਿਣ ਥੀਂ ਪਹਿਲਾਂ ਮੇਰੀ ਮੈਗਡੇਲਿਨ ਨੂੰ ਦਰਸ਼ਨ ਦਿੱਤਾ, ਜਿਸ ਮੇਰੀ ਦੀ ਰੂਹ ਵਿੱਚੋਂ ਉਸ ਨੇ ਸਤ ਸ਼ੈਤਾਨ ਪਹਿਲੇ ਕੱਢੇ ਸਨ ਤੇ ਫਿਰ ਆਪਣੇ ਹਵਾਰੀਆਂ ਨੂੰ ਦਰਸ਼ਨ ਦਿੱਤਾ ਤੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਜਾਕੇ ਕੁਲ ਦੁਨੀਆਂ ਨੂੰ ਅੰਜੀਲ ਦਾ ਉਪਦੇਸ਼ ਕਰੋ ਤੇ ਇਹ ਏਲਾਨ ਕਰ ਦਿਓ ਕਿ ਜਿਹੜਾ ਈਮਾਨ ਨਹੀਂ ਲਿਆਵੇਗਾ ਓਹਦਾ ਸੱਤਯਾਨਾਸ ਹੋ ਜਾਵੇਗਾ ! ਪਰ ਜਿਹੜਾ ਈਮਾਨ ਲੈ ਆਵੇਗਾ ਬਿਪਤਿਸਮਾ ਲੈ ਲਵੇਗਾ ਓਹ ਬਚ ਜਾਵੇਗਾ ਤੇ ਨਾਲੇ ਲੋਕਾਂ ਵਿੱਚੋਂ ਸ਼ੈਤਾਨ ਤੇ ਭੂਤ ਕੱਢੇਗਾ ਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਦੇ ਰੋਗ ਨਿਵਰਤ ਕਰੇਗ, ਤੇ ਅਜੀਬ ਜ਼ਬਾਨਾਂ ਵਿਚ ਜਾ ਜਾ ਗੱਲਾਂ ਕਰੇਗਾ, ਸੱਪਾਂ ਨੂੰ ਹੱਥਾਂ ਵਿੱਚ ਫੜਨ ਤੇ ਜ਼ਹਿਰ ਪੀਣ ਤੇ ਫਿਰ ਵੀ ਮਰਨ ਨਾਂਹ ਚੰਗੇ ਭਲੇ ਰਹਿਣ ਆਦਿ ਦੇ ਕਾਬਲ ਹੋ ਜਾਏਗਾ ।

ਉਸ ਗਿਰਜੇ ਦੀ ਰਸਮੀ ਸੇਵਾ ਦਾ ਲੁਬੇ ਲਬਾਬ ਇਕ ਫਰਜ਼ ਕੀਤੀ ਗੱਲ ਸੀ ਕਿ ਪਾਦਰੀ ਦੇ ਕੱਟੇ ਰੋਟੀ ਦੇ ਟੁਕੜੇ, ਜੋ ਮੁੜ ਮੁੜ ਸ਼ਰਾਬ ਵਿੱਚ ਸੇੜੇ ਜਾਂਦੇ ਸਨ, ਜਦ ਦੁਆ ਨਾਲ ਪਾਕ ਕੀਤੇ ਜਾਂਦੇ ਸਨ, ਰੱਬ ਦਾ ਮਾਸ ਤੇ ਖੂਨ ਬਣ ਜਾਂਦੇ ਸਨ । ਪਾਦਰੀ, ਜਿਹਨੂੰ ਆਪਣੇ ਵੱਡੇ ਕੱਪੜੇ ਸੰਭਾਲਣ ਦੀ

੩੯੬