ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/428

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਵਾਲਾਤੀ ਕੈਦੀ ਸਨ, ਨ ਉਨ੍ਹਾਂ ਦੀਆਂ ਟੰਗਾਂ ਵਿੱਚ ਬੇੜੀਆਂ ਸਨ ਨ ਉਨ੍ਹਾਂ ਦੇ ਸਿਰ ਮੁੰਨੇ ਹੋਏ ਸਨ ।

ਇਕ ਅਮੀਰ ਸੌਦਾਗਰ ਨੇ ਇਹ ਜੇਲ ਦਾ ਗਿਰਜਾ ਹੁਣੇ ਹੀ ਬਣਵਾਇਆ ਸੀ, ਜਿਹਦੀ ਇਮਾਰਤ ਉੱਪਰ ਕੋਈ ਦਸ ਹਜ਼ਾਰ ਰੂਬਲ ਉਸ ਲਾਏ ਸਨ ਤੇ ਸੋਨੇ ਤੇ ਸ਼ੋਖ ਰੰਗੀਨਿਆਂ ਕਰਕੇ ਚਮਕ ਚਮਕ ਕਰ ਰਹਿਆ ਸੀ ।

ਕੁਛ ਚਿਰ ਲਈ ਗਿਰਜੇ ਵਿੱਚ ਚੁੱਪ ਸੀ । ਸਿਰਫ ਖੰਘੂਰਿਆਂ ਤੇ ਬੱਚਿਆਂ ਦੇ ਚੀਕ ਚਿਹਾੜੇ ਤੇ ਕਦੀ ਕਦੀ ਬੇੜੀਆਂ ਦੀ ਛਣਕਾਰ ਵਿੱਚ ਵਿੱਚ ਮਿਲਵੀਂ ਸੁਣਾਈ ਦੇ ਰਹੀ ਸੀ । ਪਰ ਆਖ਼ਰਕਾਰ ਓਹ ਕੈਦੀ ਜਿਹੜੇ ਵਿਚਕਾਰ ਸਨ ਹਿੱਲੇ ਤੇ ਇਕ ਦੂਜੇ ਨਾਲ ਲਗ ਲਗ ਕੇ ਦਬਾਣ ਲੱਗੇ, ਤੇ ਇਉਂ ਇਕ ਦੂਜੇ ਨੂੰ ਧਕੇਲ ਧਕਾਲ ਕੇ ਉਨ੍ਹਾਂ ਨੇ ਗਿਰਜੇ ਦੇ ਵਿਚਕਾਰ ਲੰਘਣ ਲਈ ਥਾਂ ਬਣਾਈ, ਜਿਸ ਵਿੱਚ ਦੀ ਜੇਲਖਾਨੇ ਦਾ ਇਨਸਪੈਕਟਰ ਲੰਘ ਕੇ ਅੱਗੇ ਜਾ ਕੇ ਹਰ ਇਕ ਦੇ ਸਾਹਮਣੇ ਗਿਰਜੇ ਦੇ ਚਬੂਤਰੇ ਉੱਪਰ ਜਾ ਬੈਠਾ ।

੩੯੪