ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/427

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਦ ਤੀਮੀਆਂ ਨੇ ਬੋਲਣਾ ਬੰਦ ਕਰ ਦਿੱਤਾ ਸੀ ਤੇ ਆਪਣੇ ਉੱਪਰ ਸਲੀਬ ਦੇ ਨਿਸ਼ਾਨ ਕਰਦੀਆਂ, ਸਿਰ ਨੀਵੇਂ ਪਾਂਦੀਆਂ ਓਹ ਉਸ ਹੁਣ ਤਕ ਖਾਲੀ ਗਿਰਜੇ ਵਿੱਚ ਵੜੀਆਂ, ਜਿਹਦੇ ਕਲਸ ਸੋਨੇ ਤੇ ਗਿਲਟੀ ਕੰਮ ਨਾਲ ਚਮਕ ਰਹੇ ਸਨ ।

ਓਨਾਂ ਦੀਆਂ ਥਾਵਾਂ ਸੱਜੇ ਪਾਸੇ ਸਨ, ਪਰ ਉਨਾਂ ਭੀੜ ਜੇਹੀ ਪਾ ਦਿੱਤੀ, ਇਕ ਦੂਜੀ ਨੂੰ ਧੱਕੇ ਦੇਣ ਲੱਗੀਆਂ । ਕਈ ਇਕ ਦੂਜੇ ਨੂੰ ਮੋਢੇ ਮਾਰਨ ਲੱਗ ਪਈਆਂ । ਸਭ ਆਪਣੇ ਆਪਣੇ ਲਈ ਬਹਿਣ ਦੀ ਥਾਂ ਬਣਾ ਰਹੀਆਂ ਸਨ ।

ਜਦ ਤੀਮੀਆਂ ਸਾਰੀਆਂ ਅੰਦਰ ਬਹਿ ਗਈਆਂ, ਮਰਦ ਕੈਦੀ ਆਪਣੇ ਚਿੱਟੇ ਵੱਡੇ ਕੋਟਾਂ ਵਿਚ ਆਏ। ਕਈ ਤਾਂ ਜਲਾਵਤਨੀ ਦੀ ਸਜ਼ਾ ਵਾਲੇ ਸਨ, ਕਈ ਉਸੀ ਜੇਲ ਵਿੱਚ ਮੁਸ਼ੱਕਤ ਦੀ ਕੈਦ ਕੱਟ ਰਹੇ ਸਨ ਅਤੇ ਕਈਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਬਰਾਦਰੀ ਦੀ ਪੰਚਾਇਤਾਂ ਦਰਬਦਰ ਕੀਤਾ ਹੋਇਆ ਸੀ । ਓਹ ਉੱਚੇ ਉੱਚੇ ਖੰਘੂਰੇ ਮਾਰਦੇ ਆਪਣੀਆਂ ਥਾਵਾਂ ਤੇ ਖੜੇ ਹੋ ਗਏ । ਗਿਰਜੇ ਦੇ ਹਾਲ ਦਾ ਖੱਬਾ ਪਾਸਾ ਤੇ ਵਿਚਕਾਹੇ ਦਾ ਥਾਂ ਓਨਾਂ ਨਾਲ ਭਰ ਗਇਆ ।

ਗੈਲਰੀ ਦੇ ਇਕ ਪਾਸੇ ਉੱਪਰ ਓਹ ਆਦਮੀ ਸਨ, ਜਿਨਾਂ ਨੂੰ ਸਾਈਬੇਰੀਆ ਸਖਤ ਮੁਸ਼ੱਕਤ ਦੀ ਸਜ਼ਾ ਸੀ, ਤੇ ਜਿਹੜੇ ਸਭ ਥੀਂ ਪਹਿਲਾਂ ਗਿਰਜੇ ਅੰਦਰ ਲਿਆਏ ਗਏ ਸਨ । ਹਰ ਇਕ ਦਾ ਸਿਰ ਘਰੜ ਪੁੰਨਿਆ ਹੋਇਆ ਸੀ, ਤੇ ਉਨ੍ਹਾਂ ਦਾ ਉੱਥੇ ਮੌਜੂਦ ਹੋਣਾ ਬਸ ਇਸ ਗੱਲ ਥੀਂ ਪਤਾ ਪਇਆ ਲੱਗਦਾ ਸੀ ਕਿ ਉਨ੍ਹਾਂ ਦੀਆਂ ਬੇੜੀਆਂ ਛਣਕ ਰਹੀਆਂ ਸਨ । ਗੈਲਰੀ ਦੀ ਦੂਜੀ ਤਰਫ ਓਹ ਖੜੇ ਸਨ ਜਿਹੜੇ ਹਾਲੇ

੩੯੩