ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/426

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਆਪਣੇ ਹੱਥ ਸਾਹਮਣੇ ਅੱਗੇ ਖ਼ੜੀਆਂ ਤੀਮੀਆਂ ਦੇ ਮੋਢਿਆਂ ਉੱਪਰ ਰੱਖ ਦਿੱਤੇ । ਸਭ ਦੀ ਗਿਣਤੀ ਹੋਈ ।

ਮੁਆਇਨੇ ਹੋਣ ਦੇ ਪਿੱਛੂੰ ਤੀਮੀਂ ਵਾਰਡ੍ਰੇਸ ਸਭ ਨੂੰ ਗਿਰਜੇ ਲੈ ਤੁਰੀ ।

ਮਸਲੋਵਾ ਤੇ ਥੀਓਡੋਸੀਆ ਵੱਖਰੀ ਕੋਠੀਆਂ ਥੀਂ ਆਈਆਂ ਕੋਈ ਸੌ ਜਨਾਨੀਆਂ ਸਾਰੀਆਂ ਦੀ ਇਕ ਚਲਦੀ ਕਿਤਾਬ ਵਿੱਚ ਵਿਚਕਾਹੇ ਸਨ । ਸਭ ਸੌ ਦੀਆਂ ਸੌ ਤੀਮੀਆਂ ਦੀਆਂ ਸਫੈਦ ਜੈਕਟਾਂ ਤੇ ਸਕਰਟਾਂ ਸਨ । ਸਭ ਦੇ ਸਿਰਾਂ ਉੱਪਰ ਚਿੱਟੇ ਰੁਮਾਲ ਬੱਧੇ ਹੋਏ ਸਨ । ਵਿੱਚ ਥੋੜੀਆਂ ਸਨ ਜਿਨਾਂ ਰੰਗ ਕੱਪੜੇ ਪਾਏ ਹੋਏ ਸਨ । ਇਹ ਰੰਗੇ ਕੱਪੜਿਆਂ ਵਾਲੀਆਂ ਨਿਰਦੋਸ਼ ਓਹ ਵਹੁਟੀਆਂ ਸਨ ਜਿਹੜੀਆਂ ਆਪਣਿਆਂ ਬੱਚਿਆਂ ਸਮੇਤ ਆਪਣੀ ਮਰਜੀ ਨਾਲ ਆਪਣੇ ਸਾਈਬੇਰੀਆ ਜਲਾਵਤਨ ਹੋਏ ਖਸਮਾਂ ਦੇ ਪਿੱਛੇ ਜਾ ਰਹੀਆਂ ਸਨ । ਇਸ ਜਲੂਸ ਨਾਲ ਸਭ ਪੌੜੀਆਂ ਭਰੀਆਂ ਪਈਆਂ ਸਨ । ਨਰਮ ਤਲੇ ਵਾਲੀਆ ਪੈਹੜੀਆਂ ਪਾਏ ਪੈਰਾਂ ਦੀਆਂ ਤ੍ਰਮ ਤ੍ਰਮ ਉੱਠਦੀਆਂ ਤੇ ਵੱਜਦੀਆਂ ਤੇ ਚਲਦੀਆਂ ਅਵਾਜ਼ਾਂ ਕਿਸੀ ਕਿਸੀ ਦੇ ਨਿਕਲੇ ਹਾਸੇ ਨਾਲ ਮਿਲਵੀਆਂ ਆ ਰਹੀਆਂ ਸਨ । ਜਦ ਪੌੜੀਆਂ ਥੀਂ ਉੱਤਰ ਕੇ ਜਲੂਸ ਇਕ ਮੋੜ ਮੁੜ ਰਹਿਆ ਸੀ ਤਾਂ ਮਸਲੋਵਾ ਨੇ ਆਪਣੀ ਵੈਰਨ ਬੋਚਕੋਵਾ ਨੂੰ ਸਾਹਮਣੇ ਜਾਂਦੀ ਵੇਖ ਲਇਆ ਤੇ ਆਪਣਾ ਗੁੱਸੇ ਭਰ ਗਇਆ ਮੂੰਹ ਥੀਓਡੋਸੀਆ ਵਲ ਕਰ ਦਿੱਤਾ । ਜਦ ਪੌੜੀਆਂ ਥੀਂ ਉੱਤਰ ਗਈਆਂ ਸਨ,

੩੯੨